04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪਿੰਡ ਸਾਰੰਗੜਾ ਵਿਖੇ ਦੁਕਾਨ 'ਤੇ ਹਮਲਾ ਕਰਕੇ ਵਿਅਕਤੀ ਨੂੰ ਜ਼ਖਮੀ ਕਰਨ ਦੇ ਦੋਸ਼

ਚੋਗਾਵਾਂ/ ਅੰਮ੍ਰਿਤਸਰ, 4 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਚੌਂਕੀ ਕੱਕੜ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਰੰਜਿਸ਼ ਨੂੰ ਲੈ ਕੇ ਦੁਕਾਨ...

Ad Position 21
No active advertisement
ਅਜੀਤ ਡੈਸਕ 04-11-2026

ਚੋਗਾਵਾਂ/ ਅੰਮ੍ਰਿਤਸਰ, 4 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਚੌਂਕੀ ਕੱਕੜ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਰੰਜਿਸ਼ ਨੂੰ ਲੈ ਕੇ ਦੁਕਾਨ 'ਤੇ ਹਮਲਾ ਕਰਕੇ ਇਕ ਵਿਅਕਤੀ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਿੰਡ ਸਾਰੰਗੜਾ ਦੇ ਸੁਖਚੈਨ ਸਿੰਘ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ ਵਿਚ ਮਨਿਆਰੀ ਵਾਲੀ ਦੁਕਾਨ ਉੱਪਰ ਬੈਠਾ ਹੋਇਆ ਸੀ।

ਇਸੇ ਦੌਰਾਨ ਰੰਜਿਸ਼ ਤਹਿਤ ਨੱਥਾ ਸਿੰਘ, ਦੇਵਾ ਸਿੰਘ, ਹਰਪ੍ਰਤਾਪ ਸਿੰਘ, ਜੋਧਬੀਰ ਸਿੰਘ ਅਤੇ ਸਾਹਿਬ ਸਿੰਘ ਤੇ ਅਣਪਛਾਤੇ ਵਿਅਕਤੀ ਦਾਤਰ ਅਤੇ ਕਿਰਪਾਨਾਂ ਵਰਗੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ। ਉਨ੍ਹਾਂ ਨੇ ਦੁਕਾਨ ਅੰਦਰ ਵੜਦਿਆਂ ਹੀ ਉਸ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਕਿਰਪਾਨ ਲੱਗਣ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਭੱਜ ਕੇ ਆਪਣੀ ਜਾਨ ਬਚਾਈ। ਇਸ ਸਬੰਧੀ ਵਿਰੋਧੀ ਧਿਰ ਦੇ ਨੱਥਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਉਨ੍ਹਾਂ ਨੇ ਉਲਟਾ ਦੋਸ਼ ਲਗਾਉਂਦਿਆਂ ਕਿਹਾ ਕਿ ਸੁਖਚੈਨ ਸਿੰਘ ਉਨ੍ਹਾਂ ਦੇ ਪਰਿਵਾਰਕ ਬੇਟੀਆਂ ਨੂੰ ਮਾੜਾ ਚੰਗਾ ਬੋਲਦਾ ਸੀ। ਉਸਨੇ ਸਾਡੇ ਕੁਝ ਬੀਮੇ ਕੀਤੇ ਹੋਏ ਸਨ, ਜਿਸ ਦੇ ਪੈਸੇ ਉਹ ਲੰਮੇ ਸਮੇਂ ਤੋਂ ਵਾਪਸ ਨਹੀਂ ਕਰ ਰਿਹਾ ਸੀ। ਜਦੋਂ ਉਹ ਬੀਤੀ ਰਾਤ ਪੈਸਿਆਂ ਬਾਰੇ ਪੁੱਛਣ ਲਈ ਸੁਖਚੈਨ ਸਿੰਘ ਦੀ ਦੁਕਾਨ 'ਤੇ ਗਏ ਤਾਂ ਉਸ ਨੇ ਹਮਲਾ ਕਰ ਦਿੱਤਾ ਅਤੇ ਗੋਲੀਆਂ ਵੀ ਚਲਾਈਆਂ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਦੋਵਾਂ ਧਿਰਾਂ ਵਲੋਂ ਇਸ ਮਾਮਲੇ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਚੌਂਕੀ ਕੱਕੜ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਅਸਲ ਸੱਚਾਈ ਸਾਹਮਣੇ ਆ ਸਕੇਗੀ।

Ad Position 22
No active advertisement
ਪਿਛਲੀ ਖ਼ਬਰ ਗਿਆਨੀ ਹਰਪ੍ਰੀਤ ਸਿੰਘ ਨਾਲ ਉਨ੍ਹਾਂ ਦੀ ਸੋਚ, ਵਿਚਾਰ ਅਤੇ ਕਾਰਜਸ਼ੈਲੀ ਵਿਚ ਆਪਸੀ ਤਾਲਮੇਲ ਨਹੀਂ- ਪ੍ਰੋ. ਪ੍ਰੇਮ ਸਿੰਘ ਚੰਦ... ਅਗਲੀ ਖ਼ਬਰ ਮੁੱਖ ਮੰਤਰੀ ਮਾਨ ਨੇ ਅੱਜ ਹਾਕੀ ਇੰਡੀਆ ਦੇ ਨੁਮਾਇੰਦਿਆਂ ਦੇ ਵਫ਼ਦ ਨਾਲ਼ ਕੀਤੀ ਮੁਲਾਕਾਤ
Ad Position 24