04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਫੇਜ਼-11 ਇਲਾਕੇ ’ਚ ਮਿਲੀ ਨਾਬਾਲਗ ਸਾਂਵੀ ਸ਼ਰਮਾ ਨੂੰ ਪੁਲਿਸ ਨੇ ਕੁਝ ਘੰਟਿਆਂ ’ਚ ਮਾਂ ਨਾਲ ਮਿਲਾਇਆ

ਐੱਸ.ਏ.ਐੱਸ. ਨਗਰ, 4 ਨਵੰਬਰ (ਕਪਿਲ ਵਧਵਾ)-ਥਾਣਾ ਫੇਜ਼-11 ਦੀ ਪੁਲਿਸ ਨੇ ਆਪਣੀ ਮੁਸਤੈਦੀ ਦਿਖਾਉਂਦਿਆਂ ਇਲਾਕੇ ਵਿਚ ਮਿਲੀ ਨਾਬਾਲਗ ਬੱਚੀ ਸਾਂਵੀ ਸ਼ਰਮਾ ਨੂੰ ਕੁਝ ਹੀ ਘੰਟਿਆਂ ਅੰਦਰ ਸਹੀ-ਸਲਾਮਤ ਉਸ ਦੀ ਮਾਤਾ ਮੰਜੂ ਸ਼ਰਮਾ ਦੇ ਹਵਾਲੇ ਕਰ...

Ad Position 21
No active advertisement
ਅਜੀਤ ਡੈਸਕ 04-11-2026
ਐੱਸ.ਐੱਚ.ਓ ਅਮਨ ਵੈਦਵਾਨ ਦੀ ਟੀਮ ਨੇ ਸੀਸੀਟੀਵੀ ਫੁਟੇਜ ਅਤੇ ਮਨੁੱਖੀ ਸਰੋਤਾਂ ਦੀ ਮਦਦ ਨਾਲ ਲੱਭਿਆ ਪਰਿਵਾਰ
ਐੱਸ.ਏ.ਐੱਸ. ਨਗਰ, 4 ਨਵੰਬਰ (ਕਪਿਲ ਵਧਵਾ)-
ਥਾਣਾ ਫੇਜ਼-11 ਦੀ ਪੁਲਿਸ ਨੇ ਆਪਣੀ ਮੁਸਤੈਦੀ ਦਿਖਾਉਂਦਿਆਂ ਇਲਾਕੇ ਵਿਚ ਮਿਲੀ ਨਾਬਾਲਗ ਬੱਚੀ ਸਾਂਵੀ ਸ਼ਰਮਾ ਨੂੰ ਕੁਝ ਹੀ ਘੰਟਿਆਂ ਅੰਦਰ ਸਹੀ-ਸਲਾਮਤ ਉਸ ਦੀ ਮਾਤਾ ਮੰਜੂ ਸ਼ਰਮਾ ਦੇ ਹਵਾਲੇ ਕਰ ਦਿੱਤਾ।

ਬੱਚੀ ਦੇ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਉਸ ਦੇ ਪਰਿਵਾਰ ਦੀ ਭਾਲ ਸ਼ੁਰੂ ਕਰ ਦਿੱਤੀ। ਐੱਸ.ਐੱਚ.ਓ ਇੰਸਪੈਕਟਰ ਅਮਨ ਵੈਦਵਾਨ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮਨੁੱਖੀ ਸਰੋਤਾਂ ਅਤੇ ਸੀ.ਸੀ.ਟੀ.ਵੀ ਫੁਟੇਜ ਦੀ ਮਦਦ ਨਾਲ ਜਾਂਚ ਅੱਗੇ ਵਧਾਈ। ਬੱਚੀ ਵੱਲੋਂ ਆਪਣਾ ਨਾਮ ਸਾਂਵੀ ਅਤੇ ਮਾਤਾ ਦਾ ਨਾਮ ਮੰਜੂ ਸ਼ਰਮਾ ਦੱਸੇ ਜਾਣ ਕਾਰਨ ਪੁਲਿਸ ਨੂੰ ਉਸ ਦੇ ਪਰਿਵਾਰ ਤੱਕ ਪਹੁੰਚਣ ਵਿਚ ਮਦਦ ਮਿਲੀ।

ਲੋੜੀਂਦੀ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਬੱਚੀ ਨੂੰ ਸੁਰੱਖਿਅਤ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਇੰਸਪੈਕਟਰ ਅਮਨ ਵੈਦਵਾਨ ਨੇ ਪੱਤਰਕਾਰਾਂ ਰਾਹੀਂ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਆਪਣਾ ਨਾਮ, ਘਰ ਦਾ ਪਤਾ ਅਤੇ ਮਾਪਿਆਂ ਦੇ ਮੋਬਾਈਲ ਨੰਬਰ ਚੰਗੀ ਤਰ੍ਹਾਂ ਯਾਦ ਕਰਵਾਉਣ। ਉਨ੍ਹਾਂ ਕਿਹਾ ਕਿ ਅਜਿਹੀ ਜਾਣਕਾਰੀ ਕਿਸੇ ਅਣਸੁਖਾਵੀਂ ਘਟਨਾ ਜਾਂ ਬੱਚੇ ਦੇ ਪਰਿਵਾਰ ਤੋਂ ਵਿਛੜ ਜਾਣ ਦੀ ਸਥਿਤੀ ਵਿਚ ਉਸ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਬੇਹੱਦ ਸਹਾਇਕ ਸਾਬਤ ਹੋ ਸਕਦੀ ਹੈ।

 
Ad Position 22
No active advertisement
ਪਿਛਲੀ ਖ਼ਬਰ ਮੱਧਕਾਲੀ ਚੋਣਾਂ ’ਚ ਟਰੰਪ ਦੀ ਕਰਾਰੀ ਹਾਰ, ਡੈਮੋਕ੍ਰੇਟਸ ਦਾ ਸੈਨੇਟ ’ਤੇ ਕਬਜ਼ਾ ਅਗਲੀ ਖ਼ਬਰ ਵਿਸ਼ਵ ਨੰਬਰ-1 ਬਣਨ ਤੋਂ ਬਾਅਦ ਪਹਿਲੇ ਹੀ ਮੈਚ ’ਚ ਹਾਰੇ ਅਲੈਗਜ਼ੈਂਡਰ ਜ਼ਵੇਰੇਵ, ਮੁਸੇਟੀ ਨੇ ਸਿੱਧੇ ਸੈੱਟਾਂ ’ਚ ਦਿੱਤੀ ਮ...
Ad Position 24