06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਦੀਵਾਲੀ ਅਤੇ ਛੱਠ ਪੂਜਾ ਲਈ ਰੇਲਵੇ ਨੇ ਚਲਾਈਆਂ ਸਪੈਸ਼ਲ ਰੇਲਗੱਡੀਆਂ

ਲੁਧਿਆਣਾ, 6 ਨਵੰਬਰ (ਰੂਪੇਸ਼ ਕੁਮਾਰ)- ਤਿਉਹਾਰੀ ਸੀਜ਼ਨ ਨੂੰ ਲੈ ਕੇ ਰੇਲਵੇ ਵਿਭਾਗ ਵਲੋਂ ਦੀਵਾਲੀ ਅਤੇ ਛੱਠ ਪੂਜਾ ਲਈ ਸਪੈਸ਼ਲ ਰੇਲਗੱਡੀਆਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਡੀ.ਅਰ.ਐੱਮ. ਉੱਤਰ ਰੇਲਵੇ ਸੰਜੀਵ ਕੁਮਾਰ ਨੇ ਰੇਲਵੇ ਸਟੇਸ਼ਨ ਲੁਧਿਆਣਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਰੇਲਵੇ ਉੱਤਰੀਂ ਡਵੀਜਨ ਵਲੋਂ 15 ਸਪੈਸ਼ਲ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ

Ad Position 21
No active advertisement
ਅਜੀਤ ਡੈਸਕ 06-11-2026

ਲੁਧਿਆਣਾ, 6 ਨਵੰਬਰ (ਰੂਪੇਸ਼ ਕੁਮਾਰ)- ਤਿਉਹਾਰੀ ਸੀਜ਼ਨ ਨੂੰ ਲੈ ਕੇ ਰੇਲਵੇ ਵਿਭਾਗ ਵਲੋਂ ਦੀਵਾਲੀ ਅਤੇ ਛੱਠ ਪੂਜਾ ਲਈ ਸਪੈਸ਼ਲ ਰੇਲਗੱਡੀਆਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਡੀ.ਅਰ.ਐੱਮ. ਉੱਤਰ ਰੇਲਵੇ ਸੰਜੀਵ ਕੁਮਾਰ ਨੇ ਰੇਲਵੇ ਸਟੇਸ਼ਨ ਲੁਧਿਆਣਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਰੇਲਵੇ ਉੱਤਰੀਂ ਡਵੀਜਨ ਵਲੋਂ 15 ਸਪੈਸ਼ਲ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ, ਜਿਹੜੀਆਂ 98 ਗੇੜੇ ਕੱਢਣਗੀਆਂ। ਇਸ ਤੋਂ ਇਲਾਵਾ ਦੇਸ਼ ਦੇ ਉੱਤਰੀ ਹਿੱਸੇ ਲਈ 16 ਰੇਲਗੱਡੀਆਂ ਤੈਅ ਸਮੇਂ ਮੁਤਾਬਕ ਚੱਲ ਰਹੀਆਂ ਹਨ, ਜਿਨ੍ਹਾਂ ਵਿਚੋਂ ਪੰਜ ਰੋਜ਼ਾਨਾ ਚੱਲਦੀਆਂ ਹਨ, ਜਦਕਿ ਬਾਕੀ ਹਫ਼ਤੇ ’ਚ ਇਕ, ਦੋ, ਤਿੰਨ ਜਾਂ ਚਾਰ ਵਾਰ ਚੱਲਦੀਆਂ ਹਨ। ਵਿਭਾਗ ਵਲੋਂ ਲੋੜ ਮੁਤਾਬਕ ਟ੍ਰੇਨਾਂ ਦੇ ਕੋਚ ਵੀ ਵਧਾਏ ਜਾ ਰਹੇ ਹਨ ਅਤੇ ਜੇਕਰ ਲੋੜ ਪਈ, ਤਾਂ ਹੋਰ ਟ੍ਰੇਨਾਂ ਵੀ ਚਲਾਈਆਂ ਜਾ ਸਕਦੀਆਂ ਹਨ। ਡੀ.ਆਰ.ਐਮ. ਨੇ ਇਨ੍ਹੀਂ ਦਿਨੀਂ ਯਾਤਰੀਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਫਰ ਵੇਲੇ ਆਪਣੀ ਅਤੇ ਹੋਰ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਣ ਦੀ ਅਪੀਲ ਵੀ ਕੀਤੀ।

Ad Position 22
No active advertisement
ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੀ ਮੌਤ ਨੇ ਲੋਕਾਂ ਨੂੰ ਜਗਾ ਦਿੱਤਾ- ਸੁਰਜੀਤ ਸਿੰਘ ਭੂਰਾ
Ad Position 24