06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪੰਜਾਬੀ ਮੂਲ ਦੀ ਹਰਮੀਤ ਢਿੱਲੋਂ ਨੇ ਅਮਰੀਕੀ ਨਿਆਂ ਵਿਭਾਗ ਤੋਂ ਦਿੱਤਾ ਅਸਤੀਫ਼ਾ

ਨਿਊਯਾਰਕ, 6 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਨਿਆਂ ਵਿਭਾਗ ਦੀ ਨਾਗਰਿਕ ਅਧਿਕਾਰ ਸ਼ਾਖਾ ਦੀ ਮੁਖੀ ਤੇ ਸਹਾਇਕ ਅਟਾਰਨੀ ਜਨਰਲ ਹਰਮੀਤ ਢਿੱਲੋਂ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਟਾਰਨੀ ਜਨਰਲ ਟੌਡ ਬਲੈਂਚ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਵਿਦਾਇਗੀ ਮੱਧਕਾਲੀ ਚੋਣਾਂ ...

Ad Position 21
No active advertisement
ਅਜੀਤ ਡੈਸਕ 07-11-2026

ਨਿਊਯਾਰਕ, 6 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਨਿਆਂ ਵਿਭਾਗ ਦੀ ਨਾਗਰਿਕ ਅਧਿਕਾਰ ਸ਼ਾਖਾ ਦੀ ਮੁਖੀ ਤੇ ਸਹਾਇਕ ਅਟਾਰਨੀ ਜਨਰਲ ਹਰਮੀਤ ਢਿੱਲੋਂ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਟਾਰਨੀ ਜਨਰਲ ਟੌਡ ਬਲੈਂਚ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਵਿਦਾਇਗੀ ਮੱਧਕਾਲੀ ਚੋਣਾਂ ਤੋਂ ਬਾਅਦ ਹੋਈ ਹੈ। ਢਿੱਲੋਂ ਨੇ ਆਪਣੇ ਵਿਦਾਇਗੀ ਸੁਨੇਹੇ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਕਰਦਿਆਂ ਇਸ ਅਹੁਦੇ ’ਤੇ ਸੇਵਾ ਨੂੰ ਜੀਵਨ ਦਾ ਵੱਡਾ ਮਾਣ ਦੱਸਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਅਹੁਦਾ ਛੱਡਣ ਦਾ ਫ਼ੈਸਲਾ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਹੀ ਕਰ ਲਿਆ ਸੀ ਤੇ ਵ੍ਹਾਈਟ ਹਾਊਸ ਦੀ ਬੇਨਤੀ ’ਤੇ ਚੋਣਾਂ ਮੁੱਕਣ ਤੱਕ ਰੁਕੀ ਰਹੀ। ਉਨ੍ਹਾਂ ਕਿਹਾ ਕਿ ਉਹ ਨਿੱਜੀ ਵਕਾਲਤ ਵੱਲ ਵਾਪਸ ਜਾਣਾ ਚਾਹੁੰਦੀ ਹੈ। ਬਲੈਂਚ ਨੇ ਢਿੱਲੋਂ ਦੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਿਛਲੇ 18 ਮਹੀਨਿਆਂ ਦੌਰਾਨ ਦ੍ਰਿੜ੍ਹਤਾ ਨਾਲ ਸ਼ਾਖਾ ਦੀ ਅਗਵਾਈ ਕੀਤੀ।

ਉਨ੍ਹਾਂ ਕਿਹਾ ਕਿ ਢਿੱਲੋਂ ਨੇ ਬਿਨਾਂ ਡਰ ਜਾਂ ਪੱਖਪਾਤ ਤੋਂ ਕਾਨੂੰਨ ਲਾਗੂ ਕੀਤਾ ਤੇ ਵਿਭਾਗ ਉਨ੍ਹਾਂ ਦੀ ਸੇਵਾ ਲਈ ਧੰਨਵਾਦੀ ਹੈ। ਪੰਜਾਬੀ ਸਿੱਖ ਪਰਿਵਾਰ ਨਾਲ ਸਬੰਧਤ ਢਿੱਲੋਂ ਦਾ ਜਨਮ ਚੰਡੀਗੜ੍ਹ ’ਚ ਹੋਇਆ ਸੀ। ਉਹ ਬਚਪਨ ਵਿਚ ਪਰਿਵਾਰ ਨਾਲ ਅਮਰੀਕਾ ਆ ਗਈ ਸੀ। ਨਿਆਂ ਵਿਭਾਗ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ‘ਢਿੱਲੋਂ ਲਾਅ ਗਰੁੱਪ’ ਤੇ ਨਾਗਰਿਕ ਆਜ਼ਾਦੀਆਂ ਨਾਲ ਸੰਬੰਧਿਤ ਕਾਨੂੰਨੀ ਮਾਮਲਿਆਂ ਲਈ ‘ਸੈਂਟਰ ਫਾਰ ਅਮੈਰੀਕਨ ਲਿਬਰਟੀ’ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਅਪ੍ਰੈਲ 2025 ’ਚ ਸਹਾਇਕ ਅਟਾਰਨੀ ਜਨਰਲ ਵਜੋਂ ਸਹੁੰ ਚੁੱਕੀ ਸੀ।

Ad Position 22
No active advertisement
ਪਿਛਲੀ ਖ਼ਬਰ ਟਰੰਪ ਦੇ 250 ਫੁੱਟ ਉੱਚੇ ਯਾਦਗਾਰੀ ਦਰਵਾਜ਼ੇ ਦੀ ਉਸਾਰੀ ’ਤੇ ਅਦਾਲਤ ਵਲੋਂ ਆਰਜ਼ੀ ਰੋਕ ਅਗਲੀ ਖ਼ਬਰ ਤਨਵੀ ਨੇ ਯੂਥ ਉਲੰਪਿਕ ’ਚ ਚਾਂਦੀ ਦਾ ਤਗ਼ਮਾ ਜਿੱਤਿਆ
Ad Position 24