12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਗਮਾਡਾ ਦੀ ਕਾਰਵਾਈ ’ਤੇ ਲੋਕਾਂ ਨੇ ਚੁੱਕੇ ਸਵਾਲ, ਵੱਡੀਆਂ ਨਾਜਾਇਜ਼ ਕਾਲੋਨੀਆਂ ’ਤੇ ਕਾਰਵਾਈ ਸੀਮਤ ਹੋਣ ਦੇ ਲਾਏ ਦੋਸ਼

ਡੇਰਾਬੱਸੀ (ਮੋਹਾਲੀ), 12 ਨਵੰਬਰ (ਗੁਰਮੀਤ ਸਿੰਘ)- ਡੇਰਾਬੱਸੀ ਇਲਾਕੇ ਵਿਚ ਨਾਜਾਇਜ਼ ਕਾਲੋਨੀਆਂ ਅਤੇ ਉਸਾਰੀਆਂ ਖ਼ਿਲਾਫ਼ ਗਮਾਡਾ ਵਲੋਂ...

Ad Position 21
No active advertisement
ਅਜੀਤ ਡੈਸਕ 12-11-2026

ਡੇਰਾਬੱਸੀ (ਮੋਹਾਲੀ), 12 ਨਵੰਬਰ (ਗੁਰਮੀਤ ਸਿੰਘ)- ਡੇਰਾਬੱਸੀ ਇਲਾਕੇ ਵਿਚ ਨਾਜਾਇਜ਼ ਕਾਲੋਨੀਆਂ ਅਤੇ ਉਸਾਰੀਆਂ ਖ਼ਿਲਾਫ਼ ਗਮਾਡਾ ਵਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਲੋਕਾਂ ਨੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਦਾ ਦੋਸ਼ ਹੈ ਕਿ ਵਿਭਾਗ ਵਲੋਂ ਕਾਰਵਾਈ ਦੇ ਨਾਂ ’ਤੇ ਛੋਟੀਆਂ ਉਸਾਰੀਆਂ ਅਤੇ ਸੜਕਾਂ ਨੂੰ ਤੋੜ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ, ਜਦਕਿ ਦਰਜਨਾਂ ਏਕੜ ਜ਼ਮੀਨ ਵਿਚ ਵਿਕਸਤ ਹੋ ਰਹੀਆਂ ਵੱਡੀਆਂ ਨਾਜਾਇਜ਼ ਕਾਲੋਨੀਆਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ।

ਲੋਕਾਂ ਅਨੁਸਾਰ ਗੁਲਾਬਗੜ੍ਹ ਤੋਂ ਪਿੰਡ ਬੇਹੜਾ ਅਤੇ ਕੁੜਾਵਾਲਾ ਨੂੰ ਜਾਣ ਵਾਲੀਆਂ ਸੜਕਾਂ ਦੇ ਆਲੇ-ਦੁਆਲੇ ਕਈ ਨਾਜਾਇਜ਼ ਕਾਲੋਨੀਆਂ ਵਿਕਸਤ ਕੀਤੀਆਂ ਗਈਆਂ ਹਨ। ਇਨ੍ਹਾਂ ਕਾਲੋਨੀਆਂ ਵਿਚ ਪਲਾਟਾਂ ਦੀ ਵਿਕਰੀ ਤੋਂ ਲੈ ਕੇ ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਕੰਮ ਵੀ ਜਾਰੀ ਹਨ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਗਤੀਵਿਧੀਆਂ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ।

ਲੋਕਾਂ ਨੇ ਦੱਸਿਆ ਕਿ ਕੁਝ ਕਾਲੋਨੀਆਂ ਵਿਚ ਗਮਾਡਾ ਵਲੋਂ ਨੋਟਿਸ ਵੀ ਚਿਪਕਾਏ ਗਏ ਸਨ, ਪਰ ਕੁਝ ਸਮੇਂ ਬਾਅਦ ਉਹ ਨੋਟਿਸ ਗਾਇਬ ਹੋ ਗਏ ਅਤੇ ਉੱਥੇ ਉਸਾਰੀ ਦਾ ਕੰਮ ਮੁੜ ਜਾਰੀ ਹੋਣ ਲੱਗ ਪਿਆ। ਲੋਕਾਂ ਦਾ ਸਵਾਲ ਹੈ ਕਿ ਜੇਕਰ ਵਿਭਾਗ ਨੇ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ ਤਾਂ ਉਸ ਦਾ ਅਸਰ ਜ਼ਮੀਨੀ ਪੱਧਰ ’ਤੇ ਕਿਉਂ ਨਹੀਂ ਦਿਖਾਈ ਦੇ ਰਿਹਾ?

ਜ਼ਿਕਰਯੋਗ ਹੈ ਕਿ ਗਮਾਡਾ ਦੇ ਰੈਗੂਲੇਟਰੀ ਵਿੰਗ ਵਲੋਂ ਹਾਲ ਹੀ ਵਿਚ ਪਿੰਡ ਪੰਡਵਾਲਾ, ਸੁੰਡਰਾਂ, ਖੇੜੀ ਅਤੇ ਮੋਰਠੀਕਰੀ ਵਿਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਸੀਵਰੇਜ ਲਾਈਨਾਂ, ਸੜਕਾਂ ਲਈ ਕੀਤੀਆਂ ਗਈਆਂ ਨਾਜਾਇਜ਼ ਕਟਾਈਆਂ ਅਤੇ ਡੀ.ਪੀ.ਸੀ. ਪੱਧਰ ਤੱਕ ਪਹੁੰਚੀਆਂ ਉਸਾਰੀਆਂ ਨੂੰ ਢਾਹਿਆ ਗਿਆ।

ਹੁਣ ਲੋਕਾਂ ਨੇ ਮੰਗ ਕੀਤੀ ਹੈ ਕਿ ਵਿਭਾਗ ਸਿਰਫ਼ ਛੋਟੀਆਂ ਉਸਾਰੀਆਂ ਤੱਕ ਸੀਮਤ ਰਹਿਣ ਦੀ ਬਜਾਏ ਵੱਡੀਆਂ ਨਾਜਾਇਜ਼ ਕਾਲੋਨੀਆਂ ਦੀ ਵੀ ਨਿਰਪੱਖ ਜਾਂਚ ਕਰੇ ਅਤੇ ਜਿੱਥੇ ਉਲੰਘਣਾ ਪਾਈ ਜਾਵੇ, ਉੱਥੇ ਲਗਾਤਾਰ ਤੇ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਈ ਜਾਵੇ।

Ad Position 22
No active advertisement
ਪਿਛਲੀ ਖ਼ਬਰ ਅਟਾਰੀ-ਵਾਹਗਾ ਬਾਰਡਰ ਖੋਲ੍ਹਣ ਲਈ ਅਟਾਰੀ ਸਰਹੱਦ 'ਤੇ ਵਾਹਿਗੁਰੂ ਅੱਗੇ ਕੀਤੀ ਗਈ ਅਰਦਾਸ ਬੇਨਤੀ ਅਗਲੀ ਖ਼ਬਰ ਚੋਰਾਂ ਨੇ ਟਰੱਕ ਦੇ 8 ਟਾਇਰ ਕੀਤੇ ਚੋਰੀ, ਇੱਟਾਂ ਸਹਾਰੇ ਛੱਡਿਆ ਵਾਹਨ
Ad Position 24