13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਕੇਂਦਰੀ ਜੇਲ੍ਹ 'ਚ ਕੈਦੀਆਂ ਦੀ ਕੌਂਸਲਿੰਗ ਕਰਨ ਵਾਲਾ ਕੌਂਸਲਰ ਨਸ਼ੀਲੇ ਪਦਾਰਥ ਸਮੇਤ ਕਾਬੂ

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)- ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ ਬੀਤੀ ਰਾਤ ਕੈਦੀਆਂ ਦੀ ਕੌਂਸਲਿੰਗ ਕਰਨ ਜਾਣ ਵਾਲੀ ਡਾਕਟਰਾਂ ਦੀ...

Ad Position 21
No active advertisement
ਅਜੀਤ ਡੈਸਕ 13-11-2026

ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)- ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ ਬੀਤੀ ਰਾਤ ਕੈਦੀਆਂ ਦੀ ਕੌਂਸਲਿੰਗ ਕਰਨ ਜਾਣ ਵਾਲੀ ਡਾਕਟਰਾਂ ਦੀ ਟੀਮ 'ਚ ਸ਼ਾਮਿਲ ਇਕ ਕੌਂਸਲਰ ਨੂੰ ਸੀ.ਆਈ.ਏ. ਸਟਾਫ਼ ਅਤੇ ਥਾਣਾ ਸਿਟੀ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕੈਦੀਆਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਜੇਲ੍ਹ ਪ੍ਰਸ਼ਾਸਨ ਵਲੋਂ ਦਿਨ ਅਤੇ ਰਾਤ ਦੀ ਡਿਊਟੀ ਲਈ ਦੋ ਡਾਕਟਰ ਨਿਯੁਕਤ ਕੀਤੇ ਗਏ ਹਨ।

ਰਾਤ ਦੀ ਡਿਊਟੀ ਸਮੇਂ ਕੈਦੀਆਂ ਦੀ ਕੌਂਸਲਿੰਗ ਲਈ ਜਾਣ ਵਾਲੇ ਡਾਕਟਰ ਦੇ ਨਾਲ ਇਕ ਕੌਂਸਲਰ ਦੀ ਜਦੋਂ ਕੇਂਦਰੀ ਜੇਲ੍ਹ 'ਚ ਦਾਖ਼ਲ ਹੋਣ ਸਬੰਧੀ ਜੇਲ੍ਹ ਦੀ ਜਾਂਚ ਟੀਮ ਨੇ ਤਲਾਸ਼ੀ ਲਈ ਤਾਂ ਉਸ ਦੀ ਜੇਬ 'ਚੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜ਼ਿਕਰਯੋਗ ਹੈ ਕਿ ਸੀ.ਆਈ.ਏ. ਸਟਾਫ਼ ਅਤੇ ਥਾਣਾ ਸਿਟੀ ਪੁਲਿਸ ਨੂੰ ਪਹਿਲਾਂ ਤੋਂ ਹੀ ਇਸ ਸਬੰਧੀ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਕੌਂਸਲਰ ਜੇਲ੍ਹ ਅੰਦਰ ਨਸ਼ਾ ਸਪਲਾਈ ਕਰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਪੀਯੂਸ਼ਾ ਬੁਰੜਕ (ਆਈ.ਏ.ਐੱਸ) ਨੇ ਐਸ.ਡੀ.ਐੱਮ ਅਜਨਾਲਾ ਵਜੋਂ ਸੰਭਾਲਿਆ ਚਾਰਜ ਅਗਲੀ ਖ਼ਬਰ ਹਲਕਾ ਸ਼ਾਹਕੋਟ ਵਿਚ ਪਹੁੰਚ ਰਹੀ ਕਾਂਗਰਸ ਦੀ 'ਜਵਾਨੀ ਸੰਭਾਲ ਸਾਈਕਲ ਯਾਤਰਾ' ਨੂੰ ਲੈ ਕੇ ਕਾਂਗਰਸੀ ਵਰਕਰਾਂ 'ਚ ਭਾਰੀ ਉਤਸ਼ਾਹ
Ad Position 24