16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਉੱਘੇ ਨਾਟਕਕਾਰ ਬਲਬੀਰ ਬੱਲੀ ਦਾ ਹੋਇਆ ਦਿਹਾਂਤ

ਜਗਰਾਉਂ (ਲੁਧਿਆਣਾ),16 ਨਵੰਬਰ (ਕੁਲਦੀਪ ਸਿੰਘ ਲੋਹਟ)- ਸਿਰਜਣਾ ਆਰਟ ਗਰੁੱਪ ਰਾਏਕੋਟ ਰਾਹੀਂ ਮਾਲਵਾ ਖੇਤਰ ਵਿਚ ਰੰਗਮੰਚ ਦਾ ਜਾਗ...

Ad Position 21
No active advertisement
ਅਜੀਤ ਡੈਸਕ 16-11-2026

ਜਗਰਾਉਂ (ਲੁਧਿਆਣਾ),16 ਨਵੰਬਰ (ਕੁਲਦੀਪ ਸਿੰਘ ਲੋਹਟ)- ਸਿਰਜਣਾ ਆਰਟ ਗਰੁੱਪ ਰਾਏਕੋਟ ਰਾਹੀਂ ਮਾਲਵਾ ਖੇਤਰ ਵਿਚ ਰੰਗਮੰਚ ਦਾ ਜਾਗ ਲਾਉਣ ਵਾਲੇ ਰੰਗਕਰਮੀ ਅਤੇ ਨਿਰਦੇਸ਼ਕ ਬਲਬੀਰ ਬੱਲੀ ਦਾ ਅੱਜ ਦੇਰ ਸ਼ਾਮ ਦਿਹਾਂਤ ਹੋ ਗਿਆ। ਉਹ 55 ਵਰ੍ਹਿਆਂ ਦੇ ਸਨ। ਉਨ੍ਹਾਂ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਟੀ.ਵੀ ਸਿਨੇਮਾ ਦੀ ਮਾਸਟਰ ਡਿਗਰੀ ਬਲਬੀਰ ਬੱਲੀ ਨੇ ਜਲੰਧਰ ਦੂਰਦਰਸ਼ਨ ਦੇ ਨਾਲ-ਨਾਲ ਦਿੱਲੀ ਦੂਰਦਰਸ਼ਨ ਲਈ ਵੀ ਕੰਮ ਕੀਤਾ।

ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਵਿਰਾਸਤ ਅਤੇ ਸੰਦਲੀ ਪੈੜਾਂ ਵਿਚ ਬਤੌਰ ਅਦਾਕਾਰ ਭੂਮਿਕਾ ਨਿਭਾਉਣ ਵਾਲੇ ਬਲਬੀਰ ਬੱਲੀ ਨੇ ਪੰਜਾਬੀ ਫਿਲਮ " ਬਦਲਾ ਜੱਟੀ ਦਾ " ਵਿਚ ਚੀਫ ਅਸਿਸਟੈਂਟ ਡਾਇਰੈਕਟਰ ਵਜੋਂ ਵੀ ਅਹਿਮ ਭੂਮਿਕਾ ਨਿਭਾਈ। ਬਤੌਰ ਅਦਾਕਾਰ ਉਨ੍ਹਾਂ ਸਿਨੇ ਜਗਤ ਦੀਆਂ ਨਾਮੀ ਸ਼ਖਸ਼ੀਅਤਾਂ ਨਾਲ ਕੰਮ ਕੀਤਾ। ਬਲਬੀਰ ਬੱਲੀ ਨੂੰ ਅਕਾਸ਼ਬਾਣੀ ਜਲੰਧਰ ਦੇ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਵੀ ਮਿਲ ਗਈਆਂ ਸਨ ਪ੍ਰੰਤੂ ਉਨ੍ਹਾਂ ਬੰਦ ਕਮਰੇ ਅੰਦਰ ਰਹਿਕੇ ਕੰਮ ਕਰਨ ਨਾਲੋਂ ਰੰਗਮੰਚ ਦੇ ਮਾਧਿਅਮ ਰਾਹੀਂ ਸਿੱਧੇ ਤੌਰ 'ਤੇ ਲੋਕਾਂ ਨਾਲ ਜੁੜਨਾ ਪਸੰਦ ਕੀਤਾ।

ਉਨ੍ਹਾਂ ਰਾਏਕੋਟ ਵਰਗੇ ਪੇਂਡੂ ਖੇਤਰ ਵਿਚੋਂ ਮਾਸਿਕ ਪਰਚਾ ਬਰੂਹਾਂ ਦੇ ਨਾਲ-ਨਾਲ ਲੰਮਾ ਸਮਾਂ ਹਫਤਾਵਾਰੀ ਬਰੂਹਾਂ ਅਖਬਾਰ ਵੀ ਪ੍ਰਕਾਸ਼ਿਤ ਕੀਤਾ। ਬਲਬੀਰ ਬੱਲੀ ਨੇ ਯੂਨੀਵਰਸਿਟੀ ਪੜਦਿਆਂ ਵਿਦਿਆਰਥੀਆਂ ਲਈ ਸਾਂਝਾ ਸੰਘਰਸ਼ ਉਲੀਕ ਕੇ ਰਪੈਟਰੀ ਲਾਗੂ ਕਰਵਾਈ। ਉਨ੍ਹਾਂ ਬਤੌਰ ਨਿਰਦੇਸ਼ਕ 30 ਤੋਂ ਵਧੇਰੇ ਨਾਟਕਾਂ ਦੀਆਂ ਲੱਗਭਗ 500 ਤੋਂ ਜ਼ਿਆਦਾ ਪੇਸ਼ਕਾਰੀਆਂ ਕੀਤੀਆਂ ਤੇ ਲੋਕ ਪੱਖੀ ਕਲਾ ਕਿਰਤਾਂ ਨੂੰ ਉਤਸ਼ਾਹਿਤ ਕੀਤਾ। ਉਹ ਸਾਹਿਤ ਸਭਾ ਰਾਏਕੋਟ ਦੇ ਪ੍ਰਧਾਨ ਅਤੇ ਕੇਂਦਰੀ ਪੰਜਾਬੀ ਸਭਾ ਦੇ ਸੂਬਾਈ ਆਗੂ ਵੀ ਸਨ। ਮੂਲ ਰੂਪ ਵਿਚ ਖੱਬੇ ਪੱਖੀ ਵਿਚਾਰਾਂ ਦੇ ਧਾਰਨੀ ਬਲਬੀਰ ਬੱਲੀ ਲੋਕ ਪੱਖੀ ਸੰਘਰਸ਼ਾਂ ਵਿਚ ਮੋਹਰੀ ਕਤਾਰ ਦੇ ਆਗੂ ਸਮਝੇ ਜਾਂਦੇ ਸਨ। ਬਲਬੀਰ ਬੱਲੀ ਦੇ ਸ਼ਾਗਿਰਦ ਅਤੇ ਉੱਘੇ ਕੋਰੀਓਗ੍ਰਾਫਰ ਲਖਵਿੰਦਰ ਮੀਤ ਨੇ ਦੱਸਿਆ ਕਿ ਬਲਬੀਰ ਬੱਲੀ ਦੀ ਮਿ੍ਤਕ ਦੇਹ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਬੇਟੇ ਦੇ ਕੈਨੇਡਾ ਤੋਂ ਵਾਪਿਸ ਆਉਣ ਉਪਰੰਤ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ, ਬਕਾਇਆ ਬਿੱਲਾਂ 'ਤੇ ਵਿਆਜ ਮੁਆਫ਼ ਅਗਲੀ ਖ਼ਬਰ ਕਾਂਗਰਸ ਸਰਕਾਰ ਬਣਨ 'ਤੇ ਸੂਬੇ 'ਚ ਕਾਨੂੰਨ ਵਿਵਸਥਾ ਲਾਗੂ ਕੀਤੀ ਜਾਵੇਗੀ-ਪਰਗਟ ਸਿੰਘ
Ad Position 24