17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸ਼ਰਧਾਲੂਆਂ ਨਾਲ ਭਰੀ ਜੀਪ ਹੋਈ ਹਾਦਸੇ ਦਾ ਸ਼ਿਕਾਰ, 3 ਦੀ ਮੌਤ

ਮਾਛੀਵਾੜਾ ਸਾਹਿਬ, 17 ਨਵੰਬਰ (ਰਾਜਦੀਪ ਸਿੰਘ ਅਲਬੇਲਾ) - ਲੰਘੀ ਰਾਤ ਕਰੀਬ 11 ਵਜੇ ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਇਕ ਮਹਿੰਦਰਾ ਪਿਕਅੱਪ ਜੀਪ ਪਵਾਤ ਪੁਲ ਨੇੜ੍ਹੇ ਇਕ ਟਿੱਪਰ ਨਾਲ ਹਾਦਸਾਗ੍ਰਸਤ ਹੋ ਗਈ।

Ad Position 21
No active advertisement
ਅਜੀਤ ਡੈਸਕ 17-11-2026

ਮਾਛੀਵਾੜਾ ਸਾਹਿਬ, 17 ਨਵੰਬਰ (ਰਾਜਦੀਪ ਸਿੰਘ ਅਲਬੇਲਾ) - ਲੰਘੀ ਰਾਤ ਕਰੀਬ 11 ਵਜੇ ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਇਕ ਮਹਿੰਦਰਾ ਪਿਕਅੱਪ ਜੀਪ ਪਵਾਤ ਪੁਲ ਨੇੜ੍ਹੇ ਇਕ ਟਿੱਪਰ ਨਾਲ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਇਕ ਔਰਤ ਮਧੂ ਦੇਵੀ (35) ਅਤੇ 2 ਨਾਬਾਲਗ ਲੜਕਿਆਂ ਗੌਰਵ (17) ਅਤੇ ਮੁੰਨਾ (13) ਵਾਸੀਆਨ ਗੁਰੋਂ ਕਾਲੋਨੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੱਲ੍ਹ ਛੱਠ ਪੂਜਾ ਦਾ ਤਿਉਹਾਰ ਸੀ ਅਤੇ ਇਹ ਸਾਰੇ ਗੁਰੋਂ ਕਾਲੋਨੀ ਦੇ ਵਾਸੀ ਪ੍ਰਵਾਸੀ ਮਜ਼ਦੂਰ ਸਵੇਰੇ ਗੜ੍ਹੀ ਪੁਲ ਤੋਂ ਪੂਜਾ ਅਰਚਨਾ ਕਰਨ ਅਤੇ ਵਰਤ ਦੀ ਸੰਪੂਰਨਤਾ ਤੋਂ ਬਾਅਦ ਨੈਣਾ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋ ਗਏ। ਪਿਕਅੱਪ ਜੀਪ ਵਿਚ ਸਵਾਰ 30 ਤੋਂ ਵੱਧ ਸ਼ਰਧਾਲੂ ਬੜੀ ਸ਼ਰਧਾ ਨਾਲ ਮਾਤਾ ਨੈਣਾ ਦੇਵੀ ਵਿਖੇੇ ਦਰਸ਼ਨਾਂ ਲਈ ਗਏ ਅਤੇ ਜਦੋਂ ਇਹ ਵਾਪਸ ਮਾਛੀਵਾੜਾ ਸਾਹਿਬ ਪਰਤ ਰਹੇ ਸਨ ਤਾਂ ਪਵਾਤ ਪੁਲ ਨੇੜ੍ਹੇ ਇਕ ਟਿੱਪਰ ਸੜਕ ’ਤੇ ਖੜ੍ਹਾ ਸੀ, ਜਿਸ ਦੇ ਪਿੱਛੋਂ ਜਾ ਕੇ ਇਹ ਜੀਪ ਜਾ ਟਕਰਾਈ।

ਇਹ ਹਾਦਸਾ ਇੰਨਾ ਜ਼ਬਰਦਸ਼ਤ ਸੀ ਕਿ ਕਈ ਸ਼ਰਧਾਲੂਆਂ ਤਾਂ ਜੀਪ ’ਚੋਂ ਉਛਲ ਕੇ ਸੜਕੇ ’ਤੇ ਜਾ ਗਿਰੇ ਅਤੇ ਕਈ ਜੀਪ ਅੰਦਰ ਹੀ ਇਕ ਦੂਜੇ ਵਿਚ ਵੱਜ ਕੇ ਜਖ਼ਮੀ ਹੋ ਗਏ। ਜੀਪ ਵਿਚ ਅੱਗੇ ਚਾਲਕ ਨਾਲ ਬੈਠੀ ਔਰਤ ਮਧੂ ਦੇਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਨਾਲ ਬੈਠੇ ਦੋ ਨਾਬਾਲਗ ਲੜਕੇ ਗੌਰਵ ਤੇ ਮੁੰਨਾ ਹਸਪਤਾਲ ਵਿਚ ਜਾ ਕੇ ਦਮ ਤੋੜ ਗਏ। ਦੱਸਿਆ ਜਾ ਰਿਹਾ ਹੈ ਕਿ ਚਾਲਕ ਕਮਲੇਸ਼ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ, ਜੋ ਕਿ ਹਸਪਤਾਲ ਵਿਚ ਇਲਾਜ ਅਧੀਨ ਹੈ। ਇਸ ਤੋਂ ਇਲਾਵਾ ਜੀਪ ਵਿਚ ਸਵਾਰ ਸਾਰੇ ਜ਼ਖ਼ਮੀ ਸ਼ਰਧਾਲੂਆਂ ਨੂੰ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚ ਇਲਾਜ ਲਈ ਦਾਖਲ ਕਰਵਾਇਆ ਹੋਇਆ ਹੈ ਤੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਉਨ੍ਹਾਂ ਨੂੰ ਰੈਫ਼ਰ ਕੀਤਾ ਜਾ ਰਿਹਾ ਹੈ। ਪੁਲਿਸ ਵਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Ad Position 22
No active advertisement
ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਆਜ਼ਮ ਖਾਨ ਦੀ ਸਜ਼ਾ 'ਤੇ ਰੋਕ ਲਗਾਉਣ ਦੇ ਹੁਕਮ ਵਿਰੁੱਧ ਯੂ.ਪੀ. ਸਰਕਾਰ ਦੀ ਅਪੀਲ ਖਾਰਜ
Ad Position 24