20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪੈਰਿਸ ’ਚ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਮਿਲੇ ਅਨਿਲ ਕਪੂਰ, ਕਿਹਾ- ‘ਘਰ ਵਰਗਾ ਮਹਿਸੂਸ ਕਰਵਾਉਣ ਲਈ ਧੰਨਵਾਦ’

ਮੁੰਬਈ-ਬਾਲੀਵੁੱਡ ਦੇ ਦਿੱਗਜ ਅਦਾਕਾਰ ਅਨਿਲ ਕਪੂਰ ਨੇ ਹਾਲ ਹੀ ਵਿਚ ਪੈਰਿਸ ਵਿਖੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀਆਂ ਤਸਵੀਰਾਂ ਅਨਿਲ ਕਪੂਰ ਨੇ ਆਪਣੇ ...

Ad Position 21
No active advertisement
ਅਜੀਤ ਡੈਸਕ 20-11-2026
ਕਲਾ, ਸੱਭਿਆਚਾਰ, ਸਿਨੇਮਾ, ਏਆਈ ਅਤੇ ਊਰਜਾ ਸਮੇਤ ਕਈ ਮੁੱਦਿਆਂ ’ਤੇ ਹੋਈ ਚਰਚਾ; ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਮੁਲਾਕਾਤ ਦੀਆਂ ਤਸਵੀਰਾਂ

ਮੁੰਬਈ-ਬਾਲੀਵੁੱਡ ਦੇ ਦਿੱਗਜ ਅਦਾਕਾਰ ਅਨਿਲ ਕਪੂਰ ਨੇ ਹਾਲ ਹੀ ਵਿਚ ਪੈਰਿਸ ਵਿਖੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀਆਂ ਤਸਵੀਰਾਂ ਅਨਿਲ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਰਾਸ਼ਟਰਪਤੀ ਮੈਕਰੋਨ ਦਾ ਸਵਾਗਤ ਅਤੇ ਮਹਿਮਾਨਨਿਵਾਜ਼ੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੈਰਿਸ ਵਿਚ ਆਪਣੇ ਆਪ ਨੂੰ ਘਰ ਵਰਗਾ ਮਹਿਸੂਸ ਕੀਤਾ।

ਅਨਿਲ ਕਪੂਰ ਨੇ ਆਪਣੀ ਪੋਸਟ ਵਿਚ ਦੱਸਿਆ ਕਿ ਦੋਵਾਂ ਵਿਚਾਲੇ ਕਲਾ, ਸੱਭਿਆਚਾਰ, ਸਿਨੇਮਾ, ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਊਰਜਾ ਅਤੇ ਆਰਕੀਟੈਕਚਰ ਵਰਗੇ ਵਿਸ਼ਿਆਂ ’ਤੇ ਗੱਲਬਾਤ ਹੋਈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਤਿਹਾਸਕ ਚੀਜ਼ਾਂ ਅਤੇ ਨੈਪੋਲੀਅਨ ਦੇ ਸਮੇਂ ਨਾਲ ਸਬੰਧਤ ਦਫ਼ਤਰ ਦੀਆਂ ਖ਼ਾਸ ਕਲਾਕ੍ਰਿਤੀਆਂ ਵੀ ਦੇਖੀਆਂ।

ਅਦਾਕਾਰ ਨੇ ਲਿਖਿਆ ਕਿ ਜਦੋਂ ਉਹ ਪਹਿਲੀ ਵਾਰ ਭਾਰਤ ਵਿਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਮਿਲੇ ਸਨ ਤਾਂ ਉਨ੍ਹਾਂ ਦੀ ਗੱਲਬਾਤ ਇੰਨੀ ਸੁਭਾਵਿਕ ਸੀ ਕਿ ਲੱਗਦਾ ਸੀ ਜਿਵੇਂ ਉਹ ਇਕ-ਦੂਜੇ ਨੂੰ ਕਈ ਸਾਲਾਂ ਤੋਂ ਜਾਣਦੇ ਹੋਣ। ਪੈਰਿਸ ਵਿਚ ਦੁਬਾਰਾ ਮੁਲਾਕਾਤ ਕਰਕੇ ਉਨ੍ਹਾਂ ਨੂੰ ਉਹੀ ਨਿੱਘ ਅਤੇ ਆਪਣਾਪਣ ਮਹਿਸੂਸ ਹੋਇਆ।

ਉਨ੍ਹਾਂ ਅੱਗੇ ਲਿਖਿਆ ਕਿ ਗੱਲਬਾਤ ਦੌਰਾਨ ਇਤਿਹਾਸ ਤੋਂ ਲੈ ਕੇ ਬੱਚਿਆਂ ਅਤੇ ਪੋਤੇ-ਪੋਤੀਆਂ ਦੇ ਭਵਿੱਖ ਤੱਕ ਕਈ ਵਿਸ਼ਿਆਂ ’ਤੇ ਵਿਚਾਰ ਸਾਂਝੇ ਕੀਤੇ ਗਏ। ਅਨਿਲ ਕਪੂਰ ਨੇ ਰਾਸ਼ਟਰਪਤੀ ਮੈਕਰੋਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਦੋਸਤੀ ਨੂੰ ਬੇਹੱਦ ਮਹੱਤਵ ਦਿੰਦੇ ਹਨ ਅਤੇ ਭਵਿੱਖ ਵਿਚ ਭਾਰਤ 'ਚ ਉਨ੍ਹਾਂ ਦਾ ਸਵਾਗਤ ਕਰਨ ਲਈ ਉਤਸੁਕ ਹਨ।

ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨੇ ਕੀਤੀ ਤਾਰੀਫ਼

ਅਨਿਲ ਕਪੂਰ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ ’ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕਈ ਯੂਜ਼ਰਾਂ ਨੇ ਦੋਵਾਂ ਦੀ ਮੁਲਾਕਾਤ ਦੀ ਤਾਰੀਫ਼ ਕੀਤੀ। ਇਕ ਯੂਜ਼ਰ ਨੇ ਲਿਖਿਆ, ‘‘ਕਲਾਸ ਦੀ ਕਲਾਸ ਨਾਲ ਮੁਲਾਕਾਤ, ਬੇਹੱਦ ਖ਼ੂਬਸੂਰਤ।’’ ਇਕ ਹੋਰ ਨੇ ਅਨਿਲ ਕਪੂਰ ਨੂੰ ਦੁਨੀਆ ਦੇ ਸਭ ਤੋਂ ਪਸੰਦੀਦਾ ਵਿਅਕਤੀਆਂ ਵਿੱਚੋਂ ਇਕ ਦੱਸਿਆ, ਜਦਕਿ ਇਕ ਹੋਰ ਯੂਜ਼ਰ ਨੇ ਉਨ੍ਹਾਂ ਨੂੰ ਬਾਲੀਵੁੱਡ ਦਾ ਆਪਣਾ ਪਸੰਦੀਦਾ ਅਦਾਕਾਰ ਕਿਹਾ।

 
Ad Position 22
No active advertisement
ਪਿਛਲੀ ਖ਼ਬਰ ਸੋਨੇ ਦੀਆਂ ਕੀਮਤਾਂ ਲਗਾਤਾਰ 9ਵੇਂ ਦਿਨ ਡਿੱਗੀਆਂ, 5,200 ਰੁਪਏ ਘਟਿਆ, ਚਾਂਦੀ ਦੀ ਕੀਮਤ ’ਚ ਵੀ ਗਿਰਾਵਟ ਅਗਲੀ ਖ਼ਬਰ ਵੈਲਿੰਗਟਨ ਟੈਸਟ: ਦੂਜੇ ਦਿਨ ਭਾਰਤ ਨੇ 1 ਵਿਕਟ ਗਵਾ ਕੇ 159 ਦੌੜਾਂ ਬਣਾਈਆਂ
Ad Position 24