22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਜਤਿੰਦਰ ਸਿੰਘ ਹੋਣਗੇ ਅਬੋਹਰ ਦੇ ਨਵੇਂ ਡੀ.ਐੱਸ.ਪੀ.

ਅਬੋਹਰ (ਫ਼ਾਜ਼ਿਲਕਾ), 21 ਨਵੰਬਰ (ਸੰਦੀਪ ਸੋਖਲ): ਪੁਲਿਸ ਵਿਭਾਗ ਵਿਚ ਹੋਏ ਪ੍ਰਸ਼ਾਸਨਿਕ ਫੇਰਬਦਲ ਤਹਿਤ ਅਬੋਹਰ ਦੇ ਡੀ.ਐੱਸ.ਪੀ. ਹਰੀਸ਼ ਕੁਮਾਰ...

Ad Position 21
No active advertisement
ਅਜੀਤ ਡੈਸਕ 22-11-2026

ਅਬੋਹਰ (ਫ਼ਾਜ਼ਿਲਕਾ), 21 ਨਵੰਬਰ (ਸੰਦੀਪ ਸੋਖਲ): ਪੁਲਿਸ ਵਿਭਾਗ ਵਿਚ ਹੋਏ ਪ੍ਰਸ਼ਾਸਨਿਕ ਫੇਰਬਦਲ ਤਹਿਤ ਅਬੋਹਰ ਦੇ ਡੀ.ਐੱਸ.ਪੀ. ਹਰੀਸ਼ ਕੁਮਾਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ 'ਤੇ ਜਤਿੰਦਰ ਸਿੰਘ ਨੂੰ ਅਬੋਹਰ ਦਾ ਨਵਾਂ ਡੀ.ਐੱਸ.ਪੀ. ਨਿਯੁਕਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਨਵ-ਨਿਯੁਕਤ ਡੀ.ਐੱਸ.ਪੀ. ਜਤਿੰਦਰ ਸਿੰਘ ਦਾ ਅਬੋਹਰ ਖੇਤਰ ਨਾਲ ਪੁਰਾਣਾ ਨਾਤਾ ਰਿਹਾ ਹੈ। ਤਰੱਕੀ (ਪ੍ਰਮੋਸ਼ਨ) ਮਿਲਣ ਤੋਂ ਬਾਅਦ ਉਹ ਪਹਿਲੀ ਵਾਰ ਅਬੋਹਰ ਵਿਚ ਬਤੌਰ ਡੀ.ਐੱਸ.ਪੀ. ਆਪਣੀਆਂ ਸੇਵਾਵਾਂ ਦੇਣਗੇ। ਇਸ ਤੋਂ ਪਹਿਲਾਂ ਉਹ ਇਸੇ ਖੇਤਰ ਵਿੱਚ ਥਾਣਾ ਮੁਖੀ (ਐਸ.ਐਚ.ਓ.) ਵਜੋਂ ਵੀ ਕੰਮ ਕਰ ਚੁੱਕੇ ਹਨ।
ਜਤਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਹਲਕਾ ਬੱਲੂਆਣਾ ਅਧੀਨ ਆਉਂਦੇ ਥਾਣਾ ਬਹਾਵਵਾਲਾ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਅਬੋਹਰ ਦੇ ਸਿਟੀ-1 ਅਤੇ ਸਿਟੀ-2 ਥਾਣਿਆਂ ਵਿਚ ਵੀ ਬਤੌਰ ਥਾਣਾ ਮੁਖੀ ਕੁਸ਼ਲਤਾਪੂਰਵਕ ਜ਼ਿੰਮੇਵਾਰੀ ਨਿਭਾਈ ਹੈ। ਇਲਾਕੇ ਦੀ ਭੂਗੋਲਿਕ ਸਥਿਤੀ ਅਤੇ ਅਮਨ-ਕਾਨੂੰਨ ਦੀ ਵਿਵਸਥਾ ਤੋਂ ਭਲੀ-ਭਾਂਤ ਜਾਣੂ ਹੋਣ ਕਾਰਨ ਉਨ੍ਹਾਂ ਦੀ ਇਸ ਨਿਯੁਕਤੀ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

Ad Position 22
No active advertisement
ਅਗਲੀ ਖ਼ਬਰ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਅੰਤਰਰਾਸ਼ਟਰੀ ਫ਼ਿਲਮ ਮੇਲਿਆਂ ਚੋਂ ਇਕ ਬਣ ਗਿਆ ਹੈ ਆਈ.ਐੱਫ.ਐੱਫ.ਆਈ. - ਅਨੁਪਮ ਖੇਰ
Ad Position 24