ਜਗਰਾਉਂ (ਲੁਧਿਆਣਾ) 25 ਨਵੰਬਰ (ਕੁਲਦੀਪ ਸਿੰਘ ਲੋਹਟ) - ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੂੰ ਨਵਾਂ ਪੁਲਿਸ ਮੁਖੀ ਮਿਲਣ ਜਾ ਰਿਹਾ ਹੈ। ਆਈ.ਪੀ.ਐੱਸ. ਚਰਨਜੀਤ ਸਿੰਘ ਨੂੰ ਲੁਧਿਆਣਾ ਦਿਹਾਤੀ ਦੇ ਨਵੇਂ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ ਦੀ ਥਾਂ ਲੈਣਗੇ। ਜ਼ਿਕਰਯੋਗ ਹੈ ਕਿ ਡਾ. ਅੰਕੁਰ ਗੁਪਤਾ ਪੰਜਾਬ ਕੇਡਰ ਦੇ 2016 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਹਨ, ਜੋ ਹੁਣ ਤੱਕ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਦੇ ਕਾਰਜਕਾਲ ਤੋਂ ਬਾਅਦ ਹੁਣ ਪੁਲਿਸ ਜ਼ਿਲ੍ਹੇ ਦੀ ਕਮਾਨ ਚਰਨਜੀਤ ਸਿੰਘ ਸੰਭਾਲਣਗੇ।
ਤਾਜ਼ਾ ਖ਼ਬਰਾਂ
Free
ਚਰਨਜੀਤ ਸਿੰਘ ਹੋਣਗੇ ਲੁਧਿਆਣਾ ਦਿਹਾਤੀ ਦੇ ਨਵੇਂ ਐੱਸ.ਐੱਸ.ਪੀ.
ਜਗਰਾਉਂ (ਲੁਧਿਆਣਾ) 25 ਨਵੰਬਰ (ਕੁਲਦੀਪ ਸਿੰਘ ਲੋਹਟ) - ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੂੰ ਨਵਾਂ ਪੁਲਿਸ ਮੁਖੀ ਮਿਲਣ ਜਾ ਰਿਹਾ ਹੈ। ਆਈ.ਪੀ.ਐੱਸ. ਚਰਨਜੀਤ ਸਿੰਘ...
ਅਜੀਤ ਡੈਸਕ
25-11-2026