ਮੋਗਾ, 26 ਨਵੰਬਰ - ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੋਗਾ ਜ਼ਿਲ੍ਹੇ ਦੇ ਪਿੰਡ ਮਟਵਾਣੀ ਵਿਖੇ ਖੁਸ਼ਹਾਲ ਪੰਜਾਬ ਮਹਾਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਭਾਜਪਾ ਗੱਠਜੋੜ ਉੱਪਰ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ 25 ਸਾਲਾਂ ਤੋਂ ਸਾਨੂੰ ਬੇਵਕੂਫ ਬਣਾਉਂਦੇ ਰਹੇ। ਅਕਾਲੀ ਭਾਜਪਾ ਸਰਕਾਰ ਵਲੇ ਹੀ ਪੰਜਾਬ ਵਿਚ ਨਸ਼ਾ ਫੈਲਿਆ, ਪੰਜਾਬ 'ਚ ਗੈਂਗਸਟਰ ਆਏ। ਪਹਿਲਾਂ ਇਕ ਦੂਜੇ ਨੂੰ ਗਾਲਾਂ ਕੱਢਦੇ ਰਹੇ, ਹੁਣ ਫਿਰ ਇਕੱਠੇ ਹੋ ਗਏ। । 8 ਦਸੰਬਰ ਨੂੰ ਇਨ੍ਹਾਂ ਦੀ ਰੈਲੀ ਹੋ ਰਹੀ ਹੈ ਤੇ ਇਕ ਸਟੇਜ ਤੇ ਮਜੀਠੀਆ, ਸ਼ਾਹ ਤੇ ਕੇਵਲ ਢਿੱਲੋਂ ਬੈਠੇ ਹੋਣਗੇ।ਉਨ੍ਹਾਂ ਕਿਹਾ 3 ਖੇਤੀ ਕਾਨੂੰਨ ਵਾਪਸ ਲਏ ਗਏ ਹਨ ਰੱਦ ਨਹੀਂ ਕੀਤੇ ਗਏ। ਅਕਾਲੀ ਦਲ ਭਾਜਪਾ ਸਰਕਾਰ ਬਣਨ 'ਤੇ ਇਹ ਦੁਬਾਰਾ ਕਿਸਾਨ ਵਿਰੋਧੀ ਬਿੱਲ ਲੈ ਕੇ ਆਉਣਗੇ।
ਕਾਂਗਰਸ ਉੱਪਰ ਤਿੱਖਾ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਵਿਚ 6 ਮੁੱਖ ਮੰਤਰੀ ਹਨ। ਇਨ੍ਹਾਂ ਨੇ ਪਰਗਟ ਸਿੰਘ ਨੂੰ ਗੋਲ ਹੀ ਨਹੀਂ ਕਰਨ ਦੇਣਾ। ਪਰਗਟ ਸਿੰਘ ਨੂੰ ਕਿਸੇ ਨੇ ਪਾਸ ਨਹੀਂ ਦੇਣਾ।ਚੰਨੀ ਨੇ 111 ਦਿਨ ਆਪਣੇ ਕਰੀਬੀਆਂ ਦੇ ਘਰ ਭਰੇ ਹਨ। ਚੰਨੀ ਦੇ ਭਾਣਜੇ ਦੇ ਘਰੋਂ ਕਰੋੜਾਂ ਰੁਪਏ ਮਿਲੇ ਹਨ। ਅਸੀਂ 77 ਹਜ਼ਾਰ ਨੌਕਰੀਆਂ ਦਿੱਤੀਆਂ ਹਨ।
ਤਾਜ਼ਾ ਖ਼ਬਰਾਂ
Free
ਖੁਸ਼ਹਾਲ ਪੰਜਾਬ ਮਹਾਰੈਲੀ - ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਭਾਜਪਾ ਗੱਠਜੋੜ ਉੱਪਰ ਚੁੱਕੇ ਸਵਾਲ
ਮੋਗਾ, 26 ਨਵੰਬਰ - ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੋਗਾ ਜ਼ਿਲ੍ਹੇ ਦੇ ਪਿੰਡ ਮਟਵਾਣੀ ਵਿਖੇ ਖੁਸ਼ਹਾਲ ਪੰਜਾਬ ਮਹਾਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆ...
ਅਜੀਤ ਡੈਸਕ
26-11-2026