ਦੋਹਾ, 26 ਨਵੰਬਰ-ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਸ਼੍ਰੀਲੰਕਾ-ਏ ਨੇ ਭਾਰਤ-ਏ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਹਾਰ ਨਾਲ ਭਾਰਤ-ਏ ਦੀ ਟੂਰਨਾਮੈਂਟ ਵਿਚ ਚੁਣੌਤੀ ਖ਼ਤਮ ਹੋ ਗਈ।
ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ-ਏ ਨੇ ਨਿਰਧਾਰਤ 50 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ’ਤੇ 317 ਦੌੜਾਂ ਬਣਾਈਆਂ। ਜਵਾਬ ਵਿਚ ਸ਼੍ਰੀਲੰਕਾ-ਏ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਿਰਫ਼ 41.3 ਓਵਰਾਂ ਵਿਚ 2 ਵਿਕਟਾਂ ਗੁਆ ਕੇ 318 ਦੌੜਾਂ ਦਾ ਟੀਚਾ ਹਾਸਲ ਕਰ ਲਿਆ।
ਸ਼੍ਰੀਲੰਕਾ ਦੀ ਜਿੱਤ ਦੇ ਹੀਰੋ ਲਸਿਥ ਕਰੂਸਪੁਲੇ ਅਤੇ ਸਿਨੇਥ ਜੈਵਰਧਨੇ ਰਹੇ, ਜਿਨ੍ਹਾਂ ਨੇ ਸ਼ਾਨਦਾਰ ਸੈਂਕੜੇ ਜੜੇ। ਉੱਥੇ ਹੀ ਨਿਸ਼ਾਨ ਮਦੁਸ਼ਕਾ ਅਰਧ ਸੈਂਕੜਾ ਲਗਾ ਕੇ ਨਾਬਾਦ ਰਹੇ। ਇਸ ਸ਼ਾਨਦਾਰ ਜਿੱਤ ਨਾਲ ਸ਼੍ਰੀਲੰਕਾ-ਏ ਨੇ ਖ਼ਿਤਾਬੀ ਮੁਕਾਬਲੇ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।