ਗੁਰਦਾਸਪੁਰ, 27 ਨਵੰਬਰ (ਰੋਹਿਤ ਗੁਪਤਾ)- ਰਾਜਸਥਾਨ ਪੁਲਿਸ ਨੇ ਸ਼੍ਰੀ ਗੰਗਾਨਗਰ ਰੇਲਵੇ ਟ੍ਰੈਕ ਧਮਾਕੇ ਦੇ ਮਾਮਲੇ ਵਿਚ ਗੁਰਦਾਸਪੁਰ ਨਾਲ ਹੀ ਸਬੰਧਤ ਜਿਸ ਚੌਥੇ ਨੌਜਵਾਨ ਨੂੰ ਰਾਜਸਥਾਨ ਪੁਲਿਸ ਵਲੋਂ ਹਿਰਾਸਤ ਵਿਚ ਲਿਆ ਗਿਆ ਸੀ ਉਸ ਦੀ ਇਸ ਮਾਮਲੇ ਵਿਚ ਕੋਈ ਸ਼ਮੂਲੀਅਤ ਨਜ਼ਰ ਨਹੀਂ ਆਈ ਜਿਸ ਕਾਰਨ ਰਾਜਸਥਾਨ ਪੁਲਿਸ ਵਲੋਂ ਉਸ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਹੈ।
ਗੁਰਦਾਸਪੁਰ ਦੇ ਪਿੰਡ ਦੋਸਤਪੁਰ ਦੇ ਰਹਿਣ ਵਾਲੇ ਰਵਿੰਦਰ ਸਿੰਘ ਉਰਫ਼ ਰੋਹਿਤ ਦੇ ਪਿਤਾ ਕੁਲਦੀਪ ਸਿੰਘ ਦੋਰਾਂਗਲਾ ਪੁਲਿਸ ਸਟੇਸ਼ਨ ਵਿਚ ਕਾਂਸਟੇਬਲ ਦੇ ਤੌਰ ਤੇ ਤੈਨਾਤ ਹਨ ਨਹੀਂ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਜੇ ਸਵਿਚ ਕਿਹਾ ਗਿਆ ਸੀ ਕਿ ਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਰਵਿੰਦਰ ਸਿੰਘ ਨੂੰ ਰਾਜਸਥਾਨ ਪੁਲਿਸ ਵਲੋਂ ਛੱਡ ਦਿੱਤਾ ਗਿਆ ਹੈ ਕਿਉਂਕਿ ਉਸਦਾ ਰੇਲਵੇ ਟਰੈਕ ਬਲਾਸਟ ਮਾਮਲੇ ਵਿਚ ਕੋਈ ਹੱਥ ਨਹੀਂ ਨਿਕਲਿਆ। ਉਸ ਨੂੰ ਸ਼ੱਕ ਦੇ ਅਧਾਰ ਤੇ ਰਾਜਸਥਾਨ ਪੁਲਿਸ ਆਪਣੇ ਨਾਲ ਲੈ ਕੇ ਗਏ ਸੀ ਪਰ ਰੇਲਵੇ ਟਰੈਕ ਬਲਾਸਟ ਵਿਚ ਉਸ ਦਾ ਕੋਈ ਲਿੰਕ ਨਾ ਹੋਣ ਕਾਰਨ ਉਸ ਨੂੰ ਪੁੱਛਗਿੱਛ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ।