29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

WWE ਸਟਾਰ ਬ੍ਰੌਨਸਨ ਰੀਡ ਦਾ 38 ਸਾਲ ਦੀ ਉਮਰ ’ਚ ਦੇਹਾਂਤ

ਵਿਸ਼ਵ ਪ੍ਰਸਿੱਧ ਰੈਸਲਿੰਗ ਸੰਸਥਾ WWE ਦੇ ਸਟਾਰ ਪਹਿਲਵਾਨ ਬ੍ਰੌਨਸਨ ਰੀਡ ਦਾ 38 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅਸਲੀ ਨਾਮ ਜਰਮੇਨ ਹੇਲੀ ਸੀ। WWE ਵਲੋਂ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮੌਤ ਮੈਡੀਕਲ ਪੇ...

Ad Position 21
No active advertisement
ਅਜੀਤ ਡੈਸਕ 29-11-2026
ਮੈਡੀਕਲ ਪੇਚੀਦਗੀਆਂ ਕਾਰਨ ਗਈ ਜਾਨ, WWE ਨੇ ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ

ਵਿਸ਼ਵ ਪ੍ਰਸਿੱਧ ਰੈਸਲਿੰਗ ਸੰਸਥਾ WWE ਦੇ ਸਟਾਰ ਪਹਿਲਵਾਨ ਬ੍ਰੌਨਸਨ ਰੀਡ ਦਾ 38 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅਸਲੀ ਨਾਮ ਜਰਮੇਨ ਹੇਲੀ ਸੀ। WWE ਵਲੋਂ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮੌਤ ਮੈਡੀਕਲ ਪੇਚੀਦਗੀਆਂ ਕਾਰਨ ਹੋਈ ਹੈ। ਹਾਲਾਂਕਿ ਕੰਪਨੀ ਨੇ ਮੌਤ ਦੇ ਕਾਰਨਾਂ ਬਾਰੇ ਹੋਰ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਨਹੀਂ ਕੀਤੀ।

ਬ੍ਰੌਨਸਨ ਰੀਡ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਕੁਸ਼ਤੀ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। WWE ਨੇ ਉਨ੍ਹਾਂ ਨੂੰ ਸ਼ਾਨਦਾਰ ਸ਼ਖ਼ਸੀਅਤ, ਸਮਰਪਿਤ ਪਰਿਵਾਰਕ ਮੈਂਬਰ ਅਤੇ ਸਾਥੀਆਂ ਦਾ ਹਰਮਨਪਿਆਰਾ ਪਹਿਲਵਾਨ ਦੱਸਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਰਹਿਣ ਵਾਲੇ ਬ੍ਰੌਨਸਨ ਰੀਡ ਨੇ 2019 ਵਿਚ WWE ਨਾਲ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਉਹ NXT ਨਾਰਥ ਅਮਰੀਕਨ ਚੈਂਪੀਅਨ ਵੀ ਰਹਿ ਚੁੱਕੇ ਸਨ ਅਤੇ ਸਾਲ 2024 ਵਿਚ ਆਂਦਰੇ ਦ ਜਾਇੰਟ ਮੈਮੋਰੀਅਲ ਬੈਟਲ ਰਾਇਲ ਦਾ ਖ਼ਿਤਾਬ ਵੀ ਜਿੱਤਿਆ ਸੀ। 

 

 
Ad Position 22
No active advertisement
ਅਗਲੀ ਖ਼ਬਰ ਲਵ ਗਿੱਲ ਦੀ ਬਿੱਗ ਬੌਸ-20 ਤੋਂ ਹੋਈ ਵਿਦਾਈ
Ad Position 24