11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਭਾਰਤ ਵਲੋਂ ਰੇਲ ਗੱਡੀ ਤੋਂ ਲਾਂਚ ਹੋਣ ਵਾਲੀ ਅਗਨੀ ਪ੍ਰਾਈਮ ਮਿਜ਼ਾਈਲ ਦਾ ਪ੍ਰੀਖਣ

Ad Position 21
No active advertisement
ਅਜੀਤ ਡੈਸਕ 26-09-2025
ਨਵੀਂ ਦਿੱਲੀ, 25 ਸਤੰਬਰ (ਪੀ. ਟੀ. ਆਈ.)-ਭਾਰਤ ਨੇ ਰੇਲ-ਆਧਾਰਿਤ ਮੋਬਾਈਲ ਲਾਂਚਰ ਸਿਸਟਮ ਤੋਂ 2,000 ਕਿਲੋਮੀਟਰ ਦੀ ਰੇਂਜ ਵਾਲੀ ਅਗਨੀ-ਪ੍ਰਾਈਮ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ, ਜਿਸ ਨਾਲ ਦੇਸ਼ ਭਰ 'ਚ ਇਸ ਮਿਜ਼ਾਈਲ ਨੂੰ ਤਾਇਨਾਤ ਕਰਨ ਦੀ ਸਮਰੱਥਾ ਦਾ ਪ੍ਰਦਰਸ਼ਨ ਹੋਇਆ | ਅਗਲੀ ਪੀੜ੍ਹੀ ਦੀ ਇਸ ਮਿਜ਼ਾਈਲ ਦੇ ਪ੍ਰੀਖਣ ਤੋਂ ਇਕ ਦਿਨ ਬਾਅਦ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਇਸ ਨੇ ਭਾਰਤ ਨੂੰ ਉਨ੍ਹਾਂ ਚੋਣਵੇਂ ਦੇਸ਼ਾਂ ਦੇ ਸਮੂਹ 'ਚ ਸ਼ਾਮਿਲ ਕਰ ਦਿੱਤਾ ਹੈ ਜਿਨ੍ਹਾਂ ਕੋਲ ਰੇਲ ਨੈੱਟਵਰਕ ਤੋਂ ਅਜਿਹੀ ਹਥਿਆਰ ਪ੍ਰਣਾਲੀ ਲਾਂਚ ਕਰਨ ਦੀ ਸਮਰੱਥਾ ਹੈ | ਰੱਖਿਆ ਮੰਤਰਾਲੇ ਨੇ ਕਿਹਾ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਰਣਨੀਤਕ ਫੋਰਸਿਜ਼ ਕਮਾਂਡ (ਐੱਸ. ਸੀ. ਐੱਫ.) ਰਣਨੀਤਕ ਫੋਰਸਿਜ਼ ਕਮਾਂਡ (ਐਸ.ਐਫ.ਸੀ.) ਦੇ ਸਹਿਯੋਗ ਨਾਲ ਬੁੱਧਵਾਰ ਨੂੰ ਇਕ ਪੂਰੇ ਸੰਚਾਲਨ ਦਿ੍ਸ਼ ਤਹਿਤ ਇੰਟਰਮੀਡੀਏਟ ਰੇਂਜ ਅਗਨੀ-ਪ੍ਰਾਈਮ ਮਿਜ਼ਾਈਲ ਦਾ 'ਸਫਲ' ਲਾਂਚ ਕੀਤਾ | ਬੇਸ਼ੱਕ, ਇਸ ਲਾਂਚ ਪ੍ਰਣਾਲੀ ਦੇ ਸਥਾਨ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ | ਮੰਤਰਾਲੇ ਨੇ ਕਿਹਾ ਕਿ ਮਿਜ਼ਾਈਲ ਸਾਰੀਆਂ ਸੁਤੰਤਰ ਲਾਂਚ ਸਮਰੱਥਾ ਵਿਸ਼ੇਸ਼ਤਾਵਾਂ ਨਾਲ ਲੈਸ ਹੈ, ਜਿਸ 'ਚ ਅਤਿ-ਆਧੁਨਿਕ ਸੰਚਾਰ ਪ੍ਰਣਾਲੀਆਂ ਤੇ ਸੁਰੱਖਿਆ ਵਿਧੀਆਂ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ 'ਚ ਸੱਜਣ ਕੁਮਾਰ ਦੀ ਅਪੀਲ 'ਤੇ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਹੋਏਗੀ ਸੁਣਵਾਈ ਅਗਲੀ ਖ਼ਬਰ ਕੇਂਦਰ ਨੂੰ ਲੱਦਾਖ ਦੇ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ-ਫ਼ਾਰੂਕ ਅਬਦੁੱਲਾ
Ad Position 24