ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪਾਕਿ ਨੇ ਅਫ਼ਗਾਨਾਂ ਨੂੰ ਦੇਸ਼ ਛੱਡਣ ਲਈ ਕਿਹਾ

Ad Position 21
No active advertisement
ਅਜੀਤ ਡੈਸਕ 19-10-2025
ਅਫ਼ਗਾਨਿਸਤਾਨ ਤੇ ਭਾਰਤ ਦੇ ਲੰਬੇ ਸਮੇਂ ਤੋਂ ਚੰਗੇ ਸੰਬੰਧ ਪਰ ਸਾਡੇ ਨਾਲ ਰਿਸ਼ਤਾ ਕਦੇ ਚੰਗਾ ਨਹੀਂ ਰਿਹਾ-ਆਸਿਫ਼
ਅੰਮਿ੍ਤਸਰ, 18 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਅਫ਼ਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੂੰ ਆਪਣੇ ਲੋਕਾਂ ਨੂੰ ਪਾਕਿ 'ਚੋਂ ਕੱਢਣ ਲਈ ਕਿਹਾ ਹੈ | ਉਨ੍ਹਾਂ ਇਕ ਨਿਊਜ਼ ਚੈਨਲ ਨਾਲ ਇੰਟਰਵਿਊ ਦੌਰਾਨ ਅਫ਼ਗਾਨਿਸਤਾਨ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਾਕਿ 'ਚ ਰਹਿਣ ਵਾਲੇ ਸਾਰੇ ਅਫ਼ਗਾਨਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਨਾਲ ਪੁਰਾਣੇ ਸੰਬੰਧਾਂ ਦਾ ਯੁੱਗ ਖ਼ਤਮ ਹੋ ਗਿਆ ਹੈ | ਆਸਿਫ਼ ਨੇ ਕਿਹਾ ਕਿ ਅਫ਼ਗਾਨਿਸਤਾਨ ਤੇ ਭਾਰਤ ਦਾ ਲੰਬੇ ਸਮੇਂ ਤੋਂ ਸੰਬੰਧ ਹੈ, ਪਰ ਸਾਡੇ ਨਾਲ ਉਨ੍ਹਾਂ ਦਾ ਰਿਸ਼ਤਾ ਕਦੇ ਵੀ ਚੰਗਾ ਨਹੀਂ ਰਿਹਾ | ਇਸ ਦੇ ਬਾਵਜੂਦ ਲੱਖਾਂ ਅਫ਼ਗਾਨਾਂ ਨੇ ਪਾਕਿਸਤਾਨ ਦੀ ਧਰਤੀ 'ਤੇ ਸ਼ਰਨ ਲਈ ਹੈ | ਜੇਕਰ ਉਨ੍ਹਾਂ ਦੇ ਭਾਰਤ ਨਾਲ ਇੰਨੇ ਚੰਗੇ ਸੰਬੰਧ ਹਨ ਤਾਂ ਇੱਥੇ ਰਹਿਣ ਵਾਲੇ ਅਫ਼ਗਾਨ ਭਾਰਤ ਕਿਉਂ ਨਹੀਂ ਚਲੇ ਜਾਂਦੇ | ਉਨ੍ਹਾਂ ਅੱਗੇ ਕਿਹਾ ਕਿ ਪਾਕਿ ਅਫ਼ਗਾਨਾਂ ਦਾ ਹੋਰ ਬੋਝ ਨਹੀਂ ਚੁੱਕੇਗਾ, ਕਿਉਂਕਿ ਸਾਡੇ ਕੋਲ ਆਪਣੇ ਲੋਕਾਂ ਲਈ ਵੀ ਲੋੜੀਂਦੇ ਸਰੋਤ ਨਹੀਂ ਹਨ | ਉਨ੍ਹਾਂ ਕਿਹਾ ਕਿ ਪਾਕਿ ਤੇ ਅਫ਼ਗਾਨਿਸਤਾਨ ਕਦੇ ਦੋਸਤ ਨਹੀਂ ਸਨ, ਫਿਰ ਵੀ ਅਸੀਂ ਗੁਆਂਢੀ ਵਜੋਂ ਆਪਣਾ ਫ਼ਰਜ਼ ਨਿਭਾਇਆ |

Ad Position 22
No active advertisement
ਪਿਛਲੀ ਖ਼ਬਰ ਰੂਸ ਤੋਂ ਤੇਲ ਨਹੀਂ ਖ਼ਰੀਦੇਗਾ ਭਾਰਤ-ਟਰੰਪ ਅਗਲੀ ਖ਼ਬਰ ਢਾਕਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੱਗੀ ਅੱਗ
Ad Position 24
No active advertisement