ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪਾਕਿਸਤਾਨ ਦਾ ਹਰੇਕ ਇੰਚ ਬ੍ਰਹਮੋਸ ਦੇ ਘੇਰੇ 'ਚ, 'ਆਪ੍ਰੇਸ਼ਨ ਸੰਧੂਰ' ਸਿਰਫ਼ ਇਕ ਝਲਕ ਸੀ-ਰਾਜਨਾਥ

Ad Position 21
No active advertisement
ਅਜੀਤ ਡੈਸਕ 19-10-2025

ਲਖਨਊ, 18 ਅਕਤੂਬਰ (ਪੀ. ਟੀ. ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਦੇ ਇਲਾਕੇ ਦਾ ਹਰ ਇੰਚ ਬ੍ਰਹਮੋਸ ਦੇ ਦਾਇਰੇ 'ਚ ਹੈ ਤੇ ਆਪ੍ਰੇਸ਼ਨ ਸੰਧੂਰ ਦੌਰਾਨ ਜੋ ਹੋਇਆ ਉਹ ਸਿਰਫ਼ ਇਕ ਝਲਕ ਸੀ | ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਨੇ ਸਾਬਤ ਕਰ ਦਿੱਤਾ ਕਿ ਜਿੱਤ ਭਾਰਤ ਦੀ ਆਦਤ ਬਣ ਗਈ ਹੈ | ਕੇਂਦਰੀ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਇਥੇ ਸਰੋਜਨੀ ਨਗਰ 'ਚ ਬ੍ਰਹਮੋਸ ਏਅਰੋਸਪੇਸ ਯੂਨਿਟ 'ਚ ਬਣੀਆਂ ਬ੍ਰਹਮੋਸ ਮਿਜ਼ਾਈਲਾਂ ਦੀ ਪਹਿਲੀ ਖੇਪ ਨੂੰ ਹਰੀ ਝੰਡੀ ਦਿਖਾਈ | ਰਾਜਨਾਥ ਸਿੰਘ ਨੇ ਬ੍ਰਹਮੋਸ ਨੂੰ ਭਾਰਤ ਦੀ ਵਧਦੀ ਤਾਕਤ ਦਾ ਪ੍ਰਤੀਕ ਦੱਸਿਆ | ਉਨ੍ਹਾਂ ਕਿਹਾ ਕਿ ਬ੍ਰਹਮੋਸ ਸਿਰਫ਼ ਇਕ ਮਿਜ਼ਾਈਲ ਨਹੀਂ ਸਗੋਂ ਭਾਰਤ ਦੇ ਰਣਨੀਤਕ ਵਿਸ਼ਵਾਸ ਦਾ ਸਬੂਤ ਹੈ | ਫ਼ੌਜ ਤੋਂ ਲੈ ਕੇ ਜਲ ਸੈਨਾ ਤੇ ਹਵਾਈ ਸੈਨਾ ਤੱਕ, ਇਹ ਸਾਡੇ ਰੱਖਿਆ ਬਲਾਂ ਦਾ ਇਕ ਮੁੱਖ ਥੰਮ੍ਹ ਬਣ ਗਿਆ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਹੁਣ ਇਕ ਸ਼ਕਤੀਸ਼ਾਲੀ ਰੋਕਥਾਮ ਵਜੋਂ ਕੰਮ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਇਲਾਕੇ ਦਾ ਹਰ ਇੰਚ ਬ੍ਰਹਮੋਸ ਦੇ ਘੇਰੇ 'ਚ ਹੈ | ਆਪ੍ਰੇਸ਼ਨ ਸੰਧੂਰ ਦੌਰਾਨ ਜੋ ਹੋਇਆ ਉਹ ਸਿਰਫ਼ ਇਕ ਝਲਕ ਸੀ | ਇਸ ਨੇ ਪਾਕਿਸਤਾਨ ਨੂੰ ਇਹ ਅਹਿਸਾਸ ਕਰਵਾਇਆ ਕਿ ਜੇਕਰ ਭਾਰਤ ਪਾਕਿਸਤਾਨ ਬਣਾ ਸਕਦਾ ਹੈ ਤਾਂ ਜੇਕਰ ਸਮਾਂ ਆਵੇਗਾ... ਮੈਨੂੰ ਹੋਰ ਕਹਿਣ ਦੀ ਲੋੜ ਨਹੀਂ ਹੈ, ਤੁਸੀਂ ਸਾਰੇ ਖੁਦ ਸਿਆਣੇ ਹੋ | ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸੰਧੂਰ ਨੇ ਸਾਬਤ ਕਰ ਦਿੱਤਾ ਕਿ ਜਿੱਤ ਸਾਡੇ ਲਈ ਸਿਰਫ਼ ਇਕ ਛੋਟੀ ਜਿਹੀ ਘਟਨਾ ਨਹੀਂ ਹੈ, ਸਗੋਂ ਇਹ ਇਕ ਆਦਤ ਬਣ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਅਫ਼ਗਾਨਿਸਤਾਨ ਵਲੋਂ ਕ੍ਰਿਕਟ ਲੜੀ ਤੋਂ ਹਟਣ ਦਾ ਐਲਾਨ ਅਗਲੀ ਖ਼ਬਰ ਦਹਾਕਿਆਂ ਤੋਂ ਜੇਲ੍ਹ 'ਚ ਬੰਦ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕੀਤਾ ਜਾਵੇ-ਤਰਲੋਚਨ ਸਿੰਘ
Ad Position 24
No active advertisement