ਨਵੀਂ ਦਿੱਲੀ, 26 ਦਸੰਬਰ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਤਵਾਦੀ ਹਮਲਿਆਂ ਦਾ ਮੁਕਾਬਲਾ ਕਰਨ ਲਈ ਹਰ ਪੱਧਰ 'ਤੇ ਇਕਸਾਰ ਤਿਆਰੀ ਜ਼ਰੂਰੀ ਹੈ, ਜਿਸ ਲਈ ਦੇਸ਼ ਭਰ 'ਚ ਪੁਲਿਸ ਬਲ ਲਈ ਇਕ ਸਾਂਝਾ ਏ.ਟੀ.ਐਸ. (ਅੱਤਵਾਦੀ ਵਿਰੋਧੀ ਦਸਤਾ) ਢਾਂਚਾ ਅਤੇ ਇਕ ਮਜ਼ਬੂਤ ਅੱਤਵਾਦ ਵਿਰੋਧੀ ਗਰਿੱਡ ਸਥਾਪਿਤ ਕਰਨਾ ਸਮੇਂ ਦੀ ਲੋੜ ਹੈ, ਜੋ ਚੌਕਸ ਅਤੇ ਤੇਜ਼ ਨਤੀਜਾ ਮੁਖੀ ਕਾਰਵਾਈ ਕਰਨ ਦੇ ਸਮਰੱਥ ਹੋਵੇ | ਗ੍ਰਹਿ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਸੰਗਠਿਤ ਅਪਰਾਧ 'ਤੇ ਚਹੁੰਤਰਫ਼ਾ (360 ਡਿਗਰੀ) ਵਾਰ ਕਰਨ ਦੀ ਇਕ ਨਵੀਂ ਯੋਜਨਾ ਲਿਆਂਦੀ ਜਾਵੇਗੀ ਅਤੇ ਇਹ ਡੇਟਾਬੇਸ ਅੱਤਵਾਦ ਪ੍ਰਤੀ ਜ਼ੀਰੋ ਸ਼ਹਿਣਸ਼ੀਲਤਾ ਨੀਤੀ ਦੀ ਮੁੱਖ ਹਥਿਆਰ ਹੋਵੇਗਾ¢ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਕਰਵਾਏ ਦੋ ਰੋਜ਼ਾ ਅੱਤਵਾਦ ਵਿਰੋਧੀ ਸੰਮੇਲਨ-2025 ਦਾ ਉਦਘਾਟਨ ਕਰਦੇ ਹੋਏ ਸ਼ਾਹ ਨੇ ਐਨ.ਆਈ.ਏ. ਵਲੋਂ ਆਯੋਜਿਤ ਦੋ ਡੇਟਾਬੇਸ-ਸੰਗਠਿਤ ਅਪਰਾਧ ਨੈੱਟਵਰਕ ਡੇਟਾਬੇਸ-ਗੁਆਚੇ, ਲੁੱਟੇ ਅਤੇ ਬਰਾਮਦ ਕੀਤੇ ਹਥਿਆਰਾਂ ਲਈ ਹਥਿਆਰ ਡੇਟਾਬੇਸ ਜਾਰੀ ਕੀਤੇ, ਜੋ ਦੇਸ਼ ਭਰ 'ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਲੋਂ ਵਰਤੇ ਜਾਣਗੇ |