ਮੁਕੇਰੀਆਂ, 31 ਮਈ (ਰਾਮਗੜ੍ਹੀਆ)-ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਚੱਕ ਅੱਲਾ ਬਖਸ਼ ਮੁਕੇਰੀਆਂ ਦੇ ਐਨ. ਐਸ .ਐਸ ਵਿਭਾਗ ਵਲੋਂ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ | ਇਸ ਦਿਵਸ ਦਾ ਉਦੇਸ਼ ਰਿਹਾ ਕਿ ਪੂਰੇ ਸੰਸਾਰ 'ਚ ਅੱਤਵਾਦ ਦਾ ਖਾਤਮਾ ਯਕੀਨੀ ਹੋਵੇ | ਬੱਚਿਆਂ ਨੇ ਇਸ ਦੌਰਾਨ ਵੱਖਰੀਆਂ-ਵੱਖਰੀਆਂ ਗਤੀਵਿਧੀਆਂ ਵਿੱਚ ਭਾਗ ਲਿਆ ਜਿਸ 'ਚ ਪੋਸਟਰ ਮੁਕਾਬਲੇ, ਭਾਸ਼ਨ ਪ੍ਰਤੀਯੋਗਤਾ ਮੁਕਾਬਲੇ ਕਰਵਾਏ ਗਏ | ਵਿਦਿਆਰਥਣਾਂ ਨੇ ਅੱਤਵਾਦ ਨੂੰ ਨਾ ਕਹੋ' ਵਿਸ਼ੇ 'ਤੇ ਚਿੱਤਰ ਬਣਾਏ | ਇਸ ਤੋਂ ਇਲਾਵਾ ਵਿਭਾਗ ਵਲੋਂ ਬੱਚਿਆਂ ਨੂੰ ਸਹੁੰ ਚੁਕਵਾਈ ਗਈ ਕਿ ਉਹ ਅੱਤਵਾਦ ਦੇ ਖਿਲਾਫ ਲੜਨ ਲਈ ਤਿਆਰ ਰਹਿਣਗੀਆਂ ਅਤੇ ਸ਼ਾਂਤਮਈ ਵਾਤਾਵਰਨ ਦਾ ਸਿਰਜਣ ਕਰਨ ਵਿੱਚ ਯੋਗਦਾਨ ਦੇਣਗੀਆਂ | ਭਾਸ਼ਣ ਪ੍ਰਤੀਯੋਗਤਾ ਮੁਕਾਬਲੇਬਾਜ਼ੀ ਦਾ ਉਦੇਸ਼ ਬੱਚਿਆਂ ਨੂੰ ਇਹ ਦੱਸਣਾ ਰਿਹਾ ਕਿ ਬਿਨਾਂ ਅੱਤਵਾਦ ਦੇ ਅਸੀਂ ਕਿਵੇਂ ਖੁਸ਼ਹਾਲ ਸੰਸਾਰ ਦੀ ਸਿਰਜਣਾ ਕਰ ਸਕਦੇ ਹਾਂ ਅਤੇ ਆਲੇ -ਦੁਆਲੇ ਦੇ ਸਾਰੇ ਦੇਸ਼ਾਂ ਨਾਲ ਦੋਸਤੀ ਦੇ ਭਾਵ ਨਾਲ ਰਹਿ ਸਕਦੇ ਹਾਂ | ਇਸ ਮੌਕੇ 'ਤੇ ਸਕੂਲ ਪਿ੍ੰਸੀਪਲ ਡਾਕਟਰ ਗੁਰਮੀਤ ਕੌਰ ਗਿੱਲ, ਐਨ.ਐਸ.ਐਸ. ਨੋਡਲ ਅਫ਼ਸਰ ਨਵਦੀਪ ਕੌਰ ਅਤੇ ਵਿਦਿਆਰਥਣਾਂ ਹਾਜ਼ਰ ਰਹੀਆਂ |