03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਅਰੋੜਾ ਵਲੋਂ ਆਟੋ ਤੇ ਰਿਕਸ਼ਾ ਚਾਲਕਾਂ ਨੂੰ ਠੰਢਾ ਪਾਣੀ ਪੀਣ ਲਈ ਬੋਤਲਾਂ ਤਕਸੀਮ

Ad Position 21
No active advertisement
ਅਜੀਤ ਡੈਸਕ 01-06-2025
ਹੁਸ਼ਿਆਰਪੁਰ, 31 ਮਈ (ਬਲਜਿੰਦਰਪਾਲ ਸਿੰਘ)-ਅੱਤ ਦੀ ਪੈ ਰਹੀ ਗਰਮੀ ਦੇ ਚੱਲਦਿਆਂ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਸਥਾਨਕ ਰਾਏ ਬਹਾਦੁਰ ਜੋਧਾਮਲ ਰੋਡ ਵਿਖੇ ਆਟੋ ਅਤੇ ਰਿਕਸ਼ਾ ਚਾਲਕਾਂ ਨੂੰ ਠੰਢਾ ਪਾਣੀ ਪੀਣ ਲਈ ਬੋਤਲਾਂ ਤਕਸੀਮ ਕੀਤੀਆਂ | ਇਸ ਮੌਕੇ ਅਰੋੜਾ ਨੇ ਕਿਹਾ ਕਿ ਇਨ੍ਹਾਂ ਬੋਤਲਾਂ ਨਾਲ ਜਿੱਥੇ ਲੋਕ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਗੇ, ਉੱਥੇ ਇਨ੍ਹਾਂ ਚਾਲਕਾਂ ਨੂੰ ਗਰਮੀ ਦੇ ਮੌਸਮ 'ਚ ਠੰਢਾ ਪਾਣੀ ਵੀ ਮਿਲੇਗਾ, ਕਿਉਂਕਿ ਇਨ੍ਹਾਂ ਬੋਤਲਾਂ 'ਚ ਪਾਣੀ ਜਲਦੀ ਗਰਮ ਨਹੀਂ ਹੋਵੇਗਾ | ਇਸ ਮੌਕੇ ਬੋਤਲਾਂ ਦਿੱਤੇ ਜਾਣ 'ਤੇ ਆਟੋ ਅਤੇ ਰਿਕਸ਼ਾ ਚਾਲਕਾਂ ਨੇ ਸੁੰਦਰ ਸ਼ਾਮ ਅਰੋੜਾ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹਰਸੀ ਪਿੰਡ ਤੋਂ ਕਣਕ ਦਾ ਟਰੱਕ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਅਗਲੀ ਖ਼ਬਰ ਸੀ.ਐਚ.ਸੀ. ਹਾਰਟਾ ਬੱਡਲਾ 'ਚ ਵਿਸ਼ਵ ਨੋ ਤੰਬਾਕੂ ਦਿਵਸ ਮਨਾਇਆ
Ad Position 24