06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਡੀ.ਏ.ਵੀ. ਕਾਲਜ 'ਚ ਦਾਖ਼ਲੇ ਸੰਬੰਧੀ ਪ੍ਰਾਸਪੈਕਟਸ ਜਾਰੀ

Ad Position 21
No active advertisement
ਡੀ.ਏ.ਵੀ. ਕਾਲਜ ਹੁਸ਼ਿਆਰਪੁਰ 'ਚ ਦਾਖ਼ਲਾ ਪ੍ਰਕਿਰਿਆ ਨਾਲ ਸਬੰਧਿਤ ਪ੍ਰਾਸਪੈਕਟਸ ਜਾਰੀ ਕਰਦੇ ਹੋਏ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ, ਪਿ੍ੰਸੀਪਲ ਡਾ. ਵਿਨੈ ਕੁਮਾਰ ਤੇ ਹੋਰ | <br/> 02-06-2025
ਹੁਸ਼ਿਆਰਪੁਰ, 1 ਜੂਨ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਹੁਸ਼ਿਆਰਪੁਰ 'ਚ ਨਵੇਂ ਸੈਸ਼ਨ 2025-26 ਲਈ ਦਾਖਲਾ ਪ੍ਰਕਿਰਿਆ ਨਾਲ ਸੰਬੰਧਿਤ ਪ੍ਰਾਸਪੈਕਟਸ ਜਾਰੀ ਕੀਤਾ ਗਿਆ ਹੈ | ਜਿਸ ਨੂੰ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਪਿ੍ੰਸੀਪਲ ਡਾ. ਵਿਨੈ ਕੁਮਾਰ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਆਈ.ਕਿਊ.ਏ.ਸੀ. ਕੋਆਰਡੀਨੇਟਰ ਅਤੇ ਪ੍ਰਾਸਪੈਕਟਸ ਕਮੇਟੀ ਕਨਵੀਨਰ ਐਸੋਸੀਏਟ ਪ੍ਰੋਫੈਸਰ ਟਰੇਸੀ ਕੋਹਲੀ, ਕਾਲਜ ਰਜਿਸਟਰਾਰ ਐਸੋਸੀਏਟ ਪ੍ਰੋਫੈਸਰ ਮੰਜ਼ੀਲ ਕੁਮਾਰ, ਬਰਸਰ ਸਹਾਇਕ ਪ੍ਰੋਫੈਸਰ ਨਵੀਨ ਕੁਮਾਰ ਵੀ ਮੌਜੂਦ ਸਨ | ਪ੍ਰਾਸਪੈਕਟਸ ਜਾਰੀ ਕਰਦੇ ਹੋਏ ਡਾ. ਅਨੂਪ ਕੁਮਾਰ ਨੇ ਕਿਹਾ ਕਿ 1926 'ਚ ਸਥਾਪਿਤ ਖੇਤਰ ਦਾ ਇਹ ਸਭ ਤੋਂ ਪੁਰਾਣਾ ਕਾਲਜ ਆਪਣੇ ਸ਼ਤਾਬਦੀ ਸਾਲ 'ਚ ਪ੍ਰਵੇਸ਼ ਕਰ ਰਿਹਾ ਹੈ | ਕਾਲਜ ਪਿ੍ੰਸੀਪਲ ਡਾ: ਵਿਨੈ ਕੁਮਾਰ ਨੇ ਦੱਸਿਆ ਕਿ ਪ੍ਰਾਸਪੈਕਟਸ ਦਾ ਪਹਿਲਾ ਪੰਨਾ ਕਾਲਜ ਦੇ ਸੌ ਸਾਲਾਂ ਨੂੰ ਸਮਰਪਿਤ ਕੀਤਾ ਗਿਆ ਹੈ, ਜਿਸ ਨੂੰ ਕਾਲਜ ਦੇ ਫਾਈਨ ਆਰਟਸ ਵਿਭਾਗ ਦੇ ਸਹਾਇਕ ਪੋ੍ਰ: ਰਜਨੀ ਵਲੋਂ ਡਿਜ਼ਾਈਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਅਨੁਸਾਰ ਸੰਸਥਾ 'ਚ ਵਿਦਿਆਰਥੀਆਂ ਲਈ ਵੈਲਿਊ ਐਡਿਡ, ਸਕਿੱਲ ਡਿਵੈਲਪਮੈਂਟ ਅਤੇ ਮਲਟੀ ਡਿਸਪਲਨਰੀ ਕੋਰਸਾਂ ਅਧੀਨ ਕਈ ਵਿਸ਼ਿਆਂ ਦਾ ਪ੍ਰਬੰਧ ਹੈ | ਵੱਖ-ਵੱਖ ਕੋਰਸਾਂ ਵਿਚ ਦਾਖ਼ਲੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ | ਵਿਦਿਆਰਥੀ ਆਪਣੇ ਕੈਰੀਅਰ ਅਨੁਸਾਰ ਕੋਰਸ ਚੁਣਨ ਲਈ ਕਿਸੇ ਵੀ ਸਮੇਂ ਕਾਲਜ ਦੇ ਕਾਉਂਸਲਿੰਗ ਸੈੱਲ 'ਚ ਮੌਜੂਦ ਅਧਿਆਪਕਾਂ ਦੀ ਮਦਦ ਲੈ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਨੇ ਵਿਦਿਆਰਥੀਆਂ ਨੂੰ ਡੇਂਗੂ ਦੀ ਬਿਮਾਰੀ ਸੰਬੰਧੀ ਜਾਗਰੂਕ ਕੀਤਾ ਅਗਲੀ ਖ਼ਬਰ ਡੀ. ਏ. ਵੀ. ਸਕੂਲ ਦਸੂਹਾ ਵਿਖੇ ਇੰਟਰ-ਹਾਊਸ ਅਖ਼ਬਾਰ ਪੜੋ੍ਹ ਮੁਕਾਬਲੇ ਕਰਵਾਏ
Ad Position 24