13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਲਾਪਤਾ ਨੌਜਵਾਨ ਦੀ ਲਾਸ਼ ਸਤਲੁਜ ਦਰਿਆ 'ਚੋਂ ਗਲੀ ਸੜੀ ਹਾਲਤ 'ਚ ਬਰਾਮਦ

Ad Position 21
No active advertisement
ਅਜੀਤ ਡੈਸਕ 03-06-2025
ਬੀਣੇਵਾਲ, 2 ਜੂਨ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਨੈਣਵਾਂ ਦੇ ਬੀਤੀ 25 ਮਈ ਨੂੰ ਭੇਦਭਰੀ ਹਾਲਤ 'ਚ ਲਾਪਤਾ ਹੋਏ ਨੌਜਵਾਨ ਭੁਪਿੰਦਰ ਸਿੰਘ (20) ਪੁੱਤਰ ਜਗਜੀਵਨ ਰਾਮ ਦੀ ਲਾਸ਼ 9 ਦਿਨਾਂ ਬਾਅਦ ਸਤਲੁਜ ਦਰਿਆ 'ਚੋਂ ਪਿੰਡ ਟਿੱਬਾ ਟੱਪਰੀਆਂ ਲਾਗੇ ਗਲੀ-ਸੜੀ ਹਾਲਤ 'ਚ ਟੁਕੜਿਆਂ ਵਿਚ ਮਿਲਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਲਾਸ਼ ਬੁਰੀ ਤਰਾਂ ਗਲੀ ਸੜੀ ਹਾਲਤ ਵਿਚ ਦੱਸੀ ਜਾਂਦੀ ਹੈ | ਪਤਾ ਲੱਗਾ ਹੈ ਕਿ ਮਿ੍ਤਕ ਦੀ ਇੱਕ ਬਾਂਹ ਅਤੇ ਸਿਰ ਹੀ ਬਰਾਮਦ ਹੋਇਆ ਹੈ | ਸਰੀਰ ਦਾ ਬਾਕੀ ਹਿੱਸਾ ਬਰਾਮਦ ਨਹੀ ਹੋਇਆ | ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਰੋਪੜ ਪੋਸਟਮਾਰਟਮ ਲਈ ਭੇਜ ਦਿੱਤੀ ਹੈ | ਜ਼ਿਕਰਯੋਗ ਹੈ ਕਿ ਉਕਤ ਨੌਜਵਾਨ 25 ਮਈ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਮੋਟਰ ਸਾਈਕਲ 'ਤੇ ਸ਼ਾਮ ਵੇਲੇ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲਾ ਗਿਆ ਤੇ ਮੋਟਰਸਾਈਕਲ 26 ਮਈ ਸਨਿਚਰਵਾਰ ਨੂੰ ਪਿੰਡ ਬੰਦਲਹਿੜੀ (ਨੰਗਲ) ਨੇੜੇ ਭਾਖੜਾ ਨਹਿਰ ਦੇ ਕੰਢੇ ਤੇ ਲਾਵਾਰਸ ਹਾਲਤ 'ਚ ਮਿਲਿਆ ਸੀ | ਫਿਰ ਮੋਟਰਸਾਈਕਲ ਨੇੜੇ ਪਏ ਬੈਗ 'ਚੋਂ ਮਿ੍ਤਕ ਦਾ ਆਧਾਰ ਕਾਰਡ ਮਿਲਿਆ ਸੀ | ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਮਿ੍ਤਕ ਨੌਜਵਾਨ ਦੇ ਪਰਿਵਾਰ ਨੇ ਇਕ ਲੜਕੀ ਤੇ ਨੌਜਵਾਨ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਦੋਸ਼ ਵੀ ਲਾਏ ਸਨ, ਪਰ ਅੱਜ ਲਾਸ਼ ਮਿਲਣ ਨਾਲ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ | ਪੀੜਤ ਪਰਿਵਾਰ ਵਲੋਂ ਭੁਪਿੰਦਰ ਸਿੰਘ ਦੇ ਕਤਲ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਅੰਮਿ੍ਤਧਾਰੀ ਵਿਦਿਆਰਥੀਆਂ ਨੂੰ ਵਜ਼ੀਫ਼ਾ ਰਾਸ਼ੀ ਦੇ ਚੈੱਕ ਤਕਸੀਮ ਅਗਲੀ ਖ਼ਬਰ ਜ਼ਿਲ੍ਹੇ 'ਚ ਬਾਲ ਭਲਾਈ ਕਮੇਟੀ ਅਤੇ ਜੁਵੇਨਾਈਲ ਜਸਟਿਸ ਬੋਰਡ ਦਾ ਹੋਵੇਗਾ ਪੁਨਰਗਠਨ-ਡੀ.ਸੀ.
Ad Position 24