20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਕਸਬਾ ਹਾਜੀਪੁਰ 'ਚ ਧੜੱਲੇ ਨਾਲ ਵਿਕ ਰਿਹੈ ਮਿਲਾਵਟੀ ਪਨੀਰ ਤੇ ਦੁੱਧ

Ad Position 21
No active advertisement
ਅਜੀਤ ਡੈਸਕ 04-06-2025
ਹਾਜੀਪੁਰ, 3 ਜੂਨ (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ 'ਚ ਬਾਹਰਲੇ ਸ਼ਹਿਰ ਤੋਂ ਆ ਕੇ ਬਿਨਾਂ ਨੰਬਰੀ ਟੈਂਪੂ 'ਤੇ ਧੜੱਲੇ ਨਾਲ ਮਿਲਾਵਟੀ ਪਨੀਰ ਤੇ ਦੁੱਧ ਵੇਚਿਆ ਜਾ ਰਿਹਾ ਹੈ ਤੇ 200 ਰੁਪਏ ਕਿੱਲੋ ਵਿਕ ਰਹੇ ਪਨੀਰ ਕੁੱਝ ਸਥਾਨਕ ਦੁਕਾਨਦਾਰਾਂ ਵਲੋਂ ਖ਼ਰੀਦ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਕਸਬੇ ਿ'ਚ ਭਾਵੇਂ ਮੀਟ ਦੀ ਦੁਕਾਨ ਹੋਵੇ, ਫਾਸਟ ਫੂਡ ਦੀ ਦੁਕਾਨ ਜਾਂ ਫ਼ਿਰ ਬੇਕਰੀ ਦੀ ਦੁਕਾਨ ਹੋਵੇ ਪਰ ਕਿਸੇ ਵਲੋਂ ਵੀ ਸਰਕਾਰ ਦੀਆਂ ਹਦਾਇਤਾਂ ਦਾ ਖ਼ਿਆਲ ਨਹੀਂ ਰੱਖਿਆ ਜਾ ਰਿਹਾ ਤੇ ਸਬੰਧਿਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਇਸ ਸੰਬੰਧੀ ਸਮਾਜ ਸੇਵਕ ਤੇ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਕਿਰਪਾਲ ਸਿੰਘ ਗੇਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ 15 ਦਿਨ ਪਹਿਲਾਂ ਕਸਬਾ ਹਾਜੀਪੁਰ 'ਚ ਵਿਕ ਰਹੇ ਮਿਲਾਵਟੀ ਪਨੀਰ ਤੇ ਬੇਕਰੀ 'ਤੇ ਘਟੀਆ ਸਾਮਾਨ ਵੇਚਣ ਸੰਬੰਧੀ ਜ਼ਿਲ੍ਹਾ ਫੂਡ ਅਫ਼ਸਰ ਡਾਕਟਰ ਜਤਿੰਦਰ ਭਾਟੀਆ ਦੇ ਧਿਆਨ ਵਿਚ ਲਿਆਂਦਾ ਸੀ ਪਰ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਕਸਬਾ ਹਾਜੀਪੁਰ 'ਚ ਭਾਵੇਂ ਮੀਟ ਦੀ ਦੁਕਾਨ, ਫਾਸਟ ਫੂਡ ਦੀਆਂ ਰੇਹੜੀਆਂ ਹੋਣ ਪਰ ਕਿਸੇ ਵਲੋਂ ਵੀ ਸਾਫ਼ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਸੰਬੰਧਿਤ ਵਿਭਾਗ ਪਾਸੋਂ ਮੰਗ ਕੀਤੀ ਕਿ ਮਿਲਾਵਟ ਖੋਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 2 ਕਾਬੂ ਅਗਲੀ ਖ਼ਬਰ ਰਹੀਮਪੁਰ ਸਬਜ਼ੀ ਮੰਡੀ 'ਚ ਫੈਲੀ ਗੰਦਗੀ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲੀ
Ad Position 24