19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਦਿਨ-ਦਿਹਾੜੇ ਘਰ 'ਚੋਂ 10 ਤੋਲੇ ਸੋਨਾ ਤੇ ਨਕਦੀ ਚੋਰੀ <br/>

Ad Position 21
No active advertisement
ਪਿੰਡ ਖ਼ਾਨਪੁਰ ਵਿਖੇ ਘਰ 'ਚ ਹੋਈ ਚੋਰੀ ਸੰਬੰਧੀ ਜਾਣਕਾਰੀ ਦਿੰਦਾ ਹੋਇਆ ਅਮਰੀਕ ਸਿੰਘ | ਤਸਵੀਰ : ਹਰਮੇਲ ਸਿੰਘ ਖੱਖ <br/> 31-08-2025
ਹਰਿਆਣਾ, 30 ਅਗਸਤ (ਹਰਮੇਲ ਸਿੰਘ ਖੱਖ)-ਪਿੰਡ ਖ਼ਾਨਪੁਰ ਵਿਖੇ ਇਕ ਘਰ 'ਚੋਂ 10 ਤੋਲੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਰੀਕ ਸਿੰਘ ਵਾਸੀ ਖ਼ਾਨਪੁਰ (ਢੋਲਵਾਹਾ ਰੋਡ) ਨੇ ਦੱਸਿਆ ਕਿ ਉਹ ਕੋਆਪਰੇਟਿਵ ਬੈਂਕ ਦਸੂਹਾ ਵਿਖੇ ਨੌਕਰੀ ਕਰਦੇ ਹਨ ਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਭੂੰਗਾ ਵਿਖੇ ਸਰਕਾਰੀ ਨੌਕਰੀ ਕਰਦੀ ਹੈ | ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਹ ਦੋਵੇਂ ਸਵੇਰੇ 9 ਵਜੇ ਆਪੋ ਆਪਣੀ ਡਿਊਟੀ 'ਤੇ ਚਲੇ ਗਏ ਜਦੋਂ ਉਸ ਦੀ ਪਤਨੀ ਸ਼ਾਮ ਨੂੰ 5 ਵਜੇ ਕੰਮ ਤੋਂ ਘਰ ਵਾਪਸ ਆਈ ਤਾਂ ਉਸ ਨੇ ਦੇਖਿਆ ਕੀ ਘਰ ਦਾ ਪਿਛਲਾ ਦਰਵਾਜ਼ਾ ਟੁੱਟਿਆ ਹੋਇਆ ਸੀ, ਜਿਸ ਤੋਂ ਬਾਅਦ ਬਾਕੀ ਕਮਰਿਆਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦੇ ਤਾਲੇ ਟੁੱਟੇ ਪਏ ਸਨ ਤੇ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ, ਜਿਸ ਦੌਰਾਨ ਹੀ 10 ਤੋਲੇ ਸੋਨਾ ਤੇ ਦਸ ਹਜਾਰ ਰੁਪਏ ਨਕਦੀ ਚੋਰੀ ਹੋ ਚੁੱਕੀ ਸੀ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਚੋਰੀ ਸਬੰਧੀ ਥਾਣਾ ਹਰਿਆਣਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਹਾਇਕ ਕਿਰਤ ਕਮਿਸ਼ਨਰ ਦੇ ਤਬਾਦਲੇ ਉਪਰੰਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਹੜਤਾਲ ਰੱਦ <br/> ਅਗਲੀ ਖ਼ਬਰ ਕੈਨੇਡਾ ਭੇਜਣ ਦੇ ਨਾਂਅ 'ਤੇ 35 ਲੱਖ ਠੱਗੇ, 3 ਨਾਮਜ਼ਦ
Ad Position 24