19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਭਾਰੀ ਮੀਂਹ ਕਾਰਨ ਝੰਗ ਤੋਂ ਬੇਲਾ ਸਰਿਆਣਾ ਨੂੰ ਜਾਣ ਵਾਲੀ ਸੜਕ ਰੁੜ੍ਹੀ <br/>

Ad Position 21
No active advertisement
ਮੌਕੇ 'ਤੇ ਪੁੱਜੇ 'ਆਪ' ਆਗੂ ਸੁਲੱਖਣ ਸਿੰਘ ਜੱਗੀ ਗੱਲਬਾਤ ਕਰਦੇ ਹੋਏ | ਤਸਵੀਰ : ਜੋਗਿੰਦਰ ਸਿੰਘ <br/> 31-08-2025
ਹਾਜੀਪੁਰ, 30 ਅਗਸਤ (ਜੋਗਿੰਦਰ ਸਿੰਘ)- ਬੀਤੇ ਦਿਨੀਂ ਇਲਾਕੇ ਵਿਚ ਪਈ ਲਗਾਤਾਰ ਵਰਖਾ ਤੇ ਹੜ੍ਹ ਆਉਣ ਕਰਕੇ ਬਲਾਕ ਹਾਜੀਪੁਰ ਦੇ ਪਿੰਡ ਝੰਗ ਤੋਂ ਬੇਲਾ ਸਰਿਆਣਾ ਨੂੰ ਜਾਣ ਵਾਲੀ ਸੜਕ ਪਾਣੀ ਦੀ ਮਾਰ ਕਰਕੇ ਰੁੜ੍ਹ ਗਈ ਹੈ ਤੇ ਰਸਤੇ ਵਿਚ ਬਣਿਆ ਪੁਲ ਹੀ ਖੜ੍ਹਾ ਰਹਿ ਗਿਆ ਹੈ ਤੇ ਪੁਲ ਦੇ ਦੋਵਾਂ ਸਾਈਡਾਂ ਤੋਂ ਰਸਤਾ ਵੀ ਰੁੜ੍ਹ ਚੁੱਕਾ ਹੈ | ਇਸ ਜਗ੍ਹਾ 'ਤੇ ਪਾਣੀ ਨੇ ਦਰਿਆ ਦਾ ਰੂਪ ਧਾਰਨ ਕਰ ਲਿਆ ਹੈ ਜਿਸ ਨੂੰ ਲੈ ਕੇ ਅੱਜ 'ਆਪ' ਦੇ ਸੀਨੀਅਰ ਆਗੂ ਤੇ ਸਾਬਕਾ ਹਲਕਾ ਇੰਚਾਰਜ ਸੁਲੱਖਣ ਸਿੰਘ ਜੱਗੀ ਪਿੰਡ ਝੰਗ ਤੋਂ ਰਸਤਾ ਰੁੜ੍ਹਨ ਵਾਲੀ ਜਗ੍ਹਾ ਪੁੱਜੇ ਜਿੱਥੇ ਉਨ੍ਹਾਂ ਪਿੰਡ ਬੇਲਾ ਸਰਿਆਣਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਨੂੰ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਕੱਲ੍ਹ ਤੋਂ ਹੀ ਰਸਤਾ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ | ਇਸ ਮੌਕੇ ਸੁਲੱਖਣ ਸਿੰਘ ਜੱਗੀ ਨੇ ਕਿਹਾ ਕਿ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਖੇਤਾਂ ਦੀ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਗਏ ਹਨ, ਜੇਕਰ ਕਿਸੇ ਦਾ ਕੋਈ ਨੁਕਸਾਨ ਹੋਇਆ ਹੈ ਤਾਂ ਉਸ ਦੀ ਭਰਪਾਈ ਕੀਤੀ ਜਾਵੇਗੀ | ਇਸ ਮੌਕੇ ਕੁਲਵਿੰਦਰ ਸਿੰਘ, ਰਮਨਜੋਤ ਸਿੰਘ, ਕਰਨਜੀਤ ਸਿੰਘ, ਕੈਪਟਨ ਸਿੰਘ, ਨਿਸ਼ਾਨ ਸਿੰਘ, ਅਜਮੇਰ ਸਿੰਘ, ਸੂਬੇਦਾਰ ਰਵਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਹੜ੍ਹ ਪੀੜਤਾਂ ਦੀ ਮਦਦ ਕਰਨ 'ਚ ਰਹੀ ਨਾਕਾਮ-ਠੰਡਲ <br/> ਅਗਲੀ ਖ਼ਬਰ ਕੇ.ਏ.ਪੀ. ਸਿਨਹਾ ਚੀਫ਼ ਸੈਕਟਰੀ, ਕਿ੍ਸ਼ਨ ਕੁਮਾਰ ਪਿ੍ੰਸੀਪਲ ਸੈਕਟਰੀ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੌਰਾ <br/>
Ad Position 24