19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਡੀ.ਏ.ਵੀ. ਕਾਲਜ 'ਚ ਵਿਰਾਸਤ-ਏ-ਪੰਜਾਬ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਡੀ.ਏ.ਵੀ. ਕਾਲਜ ਹੁਸ਼ਿਆਰਪੁਰ 'ਚ ਕਰਵਾਏ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਦਾ ਸਨਮਾਨ ਕਰਦੇ ਹੋਏ ਡਾ. ਜਸਵੀਰਾ ਮਿਨਹਾਸ, ਪਿ੍ੰਸੀਪਲ ਡਾ. ਵਿਨੈ ਕੁਮਾਰ ਤੇ ਹੋਰ | ਤਸਵੀਰ : ਹਮਸ਼ਾਇਨ ਸਟੂਡੀਓ <br/> 31-08-2025
ਹੁਸ਼ਿਆਰਪੁਰ, 30 ਅਗਸਤ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਹੁਸ਼ਿਆਰਪੁਰ 'ਚ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਲਜ ਪਿ੍ੰਸੀਪਲ ਡਾ. ਵਿਨੈ ਕੁਮਾਰ ਦੀ ਅਗਵਾਈ ਹੇਠ ਵਿਰਾਸਤ-ਏ-ਪੰਜਾਬ ਪੋ੍ਰਗਰਾਮ ਕਰਵਾਇਆ ਗਿਆ, ਜਿਸ 'ਚ ਡਾ. ਜਸਵੀਰਾ ਅਨੂਪ ਮਿਨਹਾਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਕਾਲਜ ਪਹੁੰਚਣ 'ਤੇ ਕਾਲਜ ਪਿ੍ੰਸੀਪਲ ਡਾ: ਵਿਨੇ ਕੁਮਾਰ ਵਲੋਂ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਜਸਵੀਰਾ ਅਨੂਪ ਮਿਨਹਾਸ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਸਾਡੀ ਇਹ ਅਮੀਰ ਸੱਭਿਅਤਾ ਉਨ੍ਹਾਂ ਰਾਹੀਂ ਅਗਲੇਰੀਆਂ ਪੀੜ੍ਹੀਆਂ ਤੱਕ ਵੀ ਜਾਵੇ | ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਤੋਂ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਨੇ ਗਿੱਧੇ ਅਤੇ ਵਿਰਾਸਤੀ ਗਾਣਿਆਂ 'ਤੇ ਡਾਂਸ ਕਰਕੇ ਮਾਹੌਲ ਨੂੰ ਵਿਰਾਸਤੀ ਰੰਗ ਵਿਚ ਰੰਗ ਦਿੱਤਾ | ਇਸ ਮੌਕੇ ਵੱਖ-ਵੱਖ ਵੰਨਗੀਆਂ ਦੇ ਹੋਏ ਮੁਕਾਬਲੇ ਵਿਚ ਗਿੱਧਿਆਂ ਦੀ ਰਾਣੀ 'ਚ ਲਵਲੀਨ ਪਹਿਲੇ, ਮੀਨਾਕਸ਼ੀ ਦੂਜੇ ਅਤੇ ਕਾਜਲ ਤੀਜੇ ਸਥਾਨ 'ਤੇ ਰਹੀ | ਪੰਜਾਬ ਦਾ ਮਾਣ ਪੰਜਾਬਣ 'ਚ ਭਾਰਤੀ ਪਹਿਲੇ, ਅਨਮੋਲ ਦੂਜੇ ਅਤੇ ਦੀਪਾ ਤੀਜੇ ਸਥਾਨ 'ਤੇ ਰਹੀ | ਪੰਜਾਬੀ ਪਹਿਰਾਵੇ 'ਚ ਰਮਨਦੀਪ ਪਹਿਲੇ, ਕਸ਼ਿਸ਼ ਦੂਜੇ ਅਤੇ ਅਕਸ਼ਰਾ ਤੀਜੇ ਸਥਾਨ 'ਤੇ ਰਹੀ | ਖੂਬਸੂਰਤ ਮੁਟਿਆਰ ਮੁਕਾਬਲੇ 'ਚ ਕਰਾਂਤਿਕਾ ਪਹਿਲੇ, ਮਨਕਿਰਨ ਦੂਜੇ ਅਤੇ ਅਵਰੀਨ ਤੀਜੇ ਸਥਾਨ 'ਤੇ ਰਹੀ | ਮੁਕਾਬਲਿਆਂ ਦੀ ਜੱਜਮੈਂਟ ਮੈਡਮ ਸ਼ੈਫਾਲੀ ਅਤੇ ਦੀਪ ਸ਼ਿਖਾ ਵਲੋਂ ਕੀਤੀ ਗਈ | ਮੰਚ ਸੰਚਾਲਨ ਮੈਡਮ ਹਰਕਿਰਨਪ੍ਰਕਾਸ਼ ਵਲੋਂ ਬਾਖੂਬੀ ਕੀਤਾ ਗਿਆ | ਪ੍ਰੋਗਰਾਮ ਦੇ ਅੰਤ 'ਚ ਸਾਰੇ ਜੇਤੂਆਂ ਨੂੰ ਡਾ. ਜਸਵੀਰਾ ਮਿਨਹਾਸ, ਪਿ੍ੰਸੀਪਲ ਡਾ. ਵਿਨੈ ਕੁਮਾਰ, ਡਾ. ਰੂਪਾਕਸ਼ੀ ਬੱਗਾ, ਡਾ. ਕੁਲਵੰਤ ਰਾਣਾ ਵਲੋਂ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਟੀ.ਬੀ. ਮੁਕਤ ਭਾਰਤ ਅਭਿਆਨ ਤਹਿਤ ਚੌਹਾਲ 'ਚ ਜਾਗਰੂਕਤਾ ਕੈਂਪ ਅਗਲੀ ਖ਼ਬਰ 'ਆਪ' ਵਰਕਰਾਂ ਦੀ ਟੈਂਟਪਾਲ 'ਚ ਮੀਟਿੰਗ
Ad Position 24