28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਲ੍ਹਡਾ ਵਿਖੇ ਛਿੰਝ ਮੇਲਾ ਧੂਮਧਾਮ ਨਾਲ ਕਰਵਾਇਆ

Ad Position 21
No active advertisement
ਅਜੀਤ ਡੈਸਕ 03-09-2025
ਨੰਗਲ ਬਿਹਾਲਾਂ, 2 ਸਤੰਬਰ (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਬਲ੍ਹਡਾ ਵਿਖੇ ਬਾਬਾ ਪੰਜ ਪੀਰ ਛਿੰਝ ਕਮੇਟੀ ਦੀ ਅਗਵਾਈ ਹੇਠ ਛਿੰਝ ਮੇਲਾ ਕਰਵਾਇਆ | ਇਸ ਸੰਬੰਧੀ ਸੰਨੀ ਬਲ੍ਹਡਾ ਨੇ ਦੱਸਿਆ ਕਿ ਕਮੇਟੀ ਪ੍ਰਧਾਨ ਸੁਖਦੇਵ ਸਿੰਘ ਤੇ ਸੈਕਟਰੀ ਸੁਰਜੀਤ ਸਿੰਘ ਕਾਲਾ ਦੀ ਦੇਖ ਰੇਖ ਵਿਚ ਕਰਵਾਏ ਛਿੰਝ ਮੇਲੇ ਦਾ ਉਦਘਾਟਨ ਯੁਵਾ ਕਾਂਗਰਸੀ ਆਗੂ ਐਡਵੋਕੇਟ ਸਭਿਆ ਸਾਂਚੀ ਵਲੋਂ ਕੀਤਾ | ਛਿੰਝ ਮੇਲੇ ਵਿਚ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਦੇ ਪਹਿਲਵਾਨਾਂ ਨੇ ਅਪਣੀ ਕੁਸ਼ਤੀ ਦੇ ਜੌਹਰ ਦਿਖਾਏ | ਛੋਟੀ ਮਾਲੀ ਦੀ ਕੁਸ਼ਤੀ ਪ੍ਰਵੀਨ ਕੁਹਾਲੀ ਨੇ ਜਿੱਤੀ ਜਦ ਕਿ ਵੱਡੀ ਮਾਲੀ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਤੇ ਦਿਨੇਸ਼ ਧੁਲੀਆ ਵਿਚਕਾਰ ਬਰਾਬਰ ਰਹੀ | ਇਸ ਮੌਕੇ ਛਿੰਝ ਕਮੇਟੀ ਵਲੋਂ ਪਹਿਲਵਾਨਾਂ ਦੇ ਮਾਨ ਸਨਮਾਨ ਤੋਂ ਇਲਾਵਾ ਹਾਜ਼ਰ ਮਹਿਮਾਨਾਂ ਤੇ ਪਤਵੰਤੇ ਸੱਜਣਾਂ ਨੂੰ ਵੀ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਢੋਲਬਾਹਾ ਦੇ ਬੀ. ਕਾਮ 6ਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਬਸਪਾ ਪ੍ਰਧਾਨ ਕਰੀਮਪੁਰੀ ਨੇ ਡਾ. ਬੇਰਸ਼ਾ ਨਾਲ ਕੀਤਾ ਦੁੱਖ ਸਾਂਝਾ
Ad Position 24