29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਅਵਤਾਰ ਸਿੰਘ ਕੁਰਾਲਾ ਟੈਕਨੀਕਲ ਸਰਵਿਸਜ਼ ਯੂਨੀਅਨ ਮੰਡਲ ਭੋਗਪੁਰ ਦੇ ਬਣੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 03-09-2025
ਟਾਂਡਾ ਉੜਮੁੜ, 2 ਸਤੰਬਰ (ਭਗਵਾਨ ਸਿੰਘ ਸੈਣੀ)-ਬਿਜਲੀ ਘਰ ਟਾਂਡਾ ਵਿਖੇ ਟੈਕਨੀਕਲ ਸਰਵਿਸਜ ਯੂਨੀਅਨ ਮੰਡਲ ਭੋਗਪੁਰ ਦੀ ਚੋਣ ਸੂਬਾ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਮਜਾਰੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਹੋਈ |
ਚੋਣ ਪ੍ਰਕਿਰਿਆ ਦੌਰਾਨ ਨਿਰਮਲ ਸਿੰਘ ਜੇ. ਈ. ਸ਼ਾਮ ਚੌਰਾਸੀ ਪ੍ਰਧਾਨ ਟੀ. ਐੱਸ. ਯੂ. ਨੌਰਥ ਜ਼ੋਨ ਜਲੰਧਰ ਤੇ ਨਛੱਤਰ ਸਿੰਘ ਜੇ. ਈ. ਸ਼ਾਮਚੁਰਾਸੀ ਸਰਕਲ ਪ੍ਰਧਾਨ ਟੀ. ਐੱਸ. ਯੂ. ਹੁਸ਼ਿਆਰਪੁਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਭ ਤੋਂ ਪਹਿਲਾਂ ਮੰਡਲ ਪ੍ਰਧਾਨ ਰਹੇ ਦਿਲਬਰ ਸਿੰਘ ਸੈਣੀ ਨੇ ਪਿਛਲੇ ਤਿੰਨ ਸਾਲਾਂ ਲਈ ਜਥੇਬੰਦੀ ਦਾ ਲੇਖਾ ਜੋਖਾ ਦਿੱਤਾ ਅਤੇ ਫਿਰ ਪਿਛਲੀ ਕਮੇਟੀ ਨੂੰ ਭੰਗ ਕੀਤਾ ਜਿਸ ਤੋਂ ਬਾਅਦ ਨਵੀਂ ਕਮੇਟੀ ਹਾਊਸ 'ਚ ਬੈਠੇ ਮੁਲਾਜ਼ਮਾਂ ਵਲੋਂ ਸਰਬ ਸੰਮਤੀ ਦੇ ਨਾਲ ਚੁਣੀ ਗਈ | ਜਿਸ 'ਚ ਅਵਤਾਰ ਸਿੰਘ ਕੁਰਾਲਾ ਨੂੰ ਪ੍ਰਧਾਨ ਚੁਣਿਆ ਜਦ ਕਿ ਪਵਿੱਤਰ ਸਿੰਘ ਖੁਣ-ਖੁਣ ਕਲਾ ਨੂੰ ਮੀਤ ਪ੍ਰਧਾਨ, ਰਾਹੁਲ ਕੁਮਾਰ ਕੰਧਾਲਾ ਜੱਟਾ ਨੂੰ ਸਕੱਤਰ, ਨਵਦੀਪ ਸਿੰਘ ਭੋਗਪੁਰ ਨੰਬਰ 2 ਨੂੰ ਸਹਾਇਕ ਸਕੱਤਰ, ਪ੍ਰਦੀਪ ਸਿੰਘ ਰੱਲਣ ਨੂੰ ਕੈਸ਼ੀਅਰ ਤੇ ਸਲਾਹਕਾਰ ਮੈਂਬਰਾਂ ਦੇ ਰੂਪ ਵਿਚ ਹਰਪ੍ਰੀਤ ਸਿੰਘ ਕਾਹਲੋਂ ਅਤੇ ਮਨਦੀਪ ਸਿੰਘ ਕੰਧਾਲਾ ਜੱਟਾਂ ਨੂੰ ਚੁਣਿਆ ਗਿਆ | ਅਖੀਰ ਵਿਚ ਦਿਲਬਰ ਸਿੰਘ ਸੈਣੀ ਸਹਾਇਕ ਸਕੱਤਰ ਟੀ. ਐੱਸ. ਯੂ. ਨੌਰਥ ਜ਼ੋਨ ਜਲੰਧਰ ਨੇ ਆਏ ਸਾਰੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਅਤੇ ਨਵੀਂ ਕਮੇਟੀ ਨੂੰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਤੀ ਲਗਾਤਾਰ ਸੰਘਰਸ਼ ਕਰਨ ਦੀ ਪੇ੍ਰਰਨਾ ਦਿੱਤੀ | ਇਸ ਮੌਕੇ ਸਮੂਹ ਕਰਮਚਾਰੀ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਸੁੂਬੇ ਦੀ 'ਆਪ' ਸਰਕਾਰ ਹੜ੍ਹ ਪੀੜਤਾਂ ਦੀ ਮਦਦ ਕਰਨ 'ਚ ਰਹੀ ਅਸਫਲ-ਡਾ. ਦਿਲਬਾਗ ਰਾਏ ਅਗਲੀ ਖ਼ਬਰ ਜਥੇ. ਕਿਰਪਾਲ ਸਿੰਘ ਗੇਰਾ ਵਲੋਂ ਸੁਖਬੀਰ ਨੂੰ ਹੜ੍ਹ ਪੀੜਤਾਂ ਲਈ ਇਕ ਲੱਖ ਰੁਪਇਆ ਕੀਤਾ ਭੇਟ
Ad Position 24