ਕੋਟਫ਼ਤੂਹੀ, 5 ਸਤੰਬਰ (ਅਟਵਾਲ)-ਸਹਾਇਕ ਕਾਰਜਕਾਰੀ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ ਪਾਲਦੀ ਉਪ ਮੰਡਲ ਕੋਟਫ਼ਤੂਹੀ ਵੱਲ ਸੂਚਿਤ ਕੀਤਾ ਜਾਂਦਾ ਹੈ, ਕਿ 66 ਕੇ. ਵੀ. ਸਬ ਸਟੇਸ਼ਨ ਕੋਟਫ਼ਤੂਹੀ ਤੋ ਚੱਲਦੇ 11 ਕੇ. ਵੀ ਯੂ. ਪੀ. ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਰ ਕੇ 6 ਸਤੰਬਰ ਨੂੰ ਸਵੇਰੇ 10 ਤੋ ਸ਼ਾਮ 5 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ | ਜਿਸ ਨਾਲ ਪਿੰਡ ਝੱਜ, ਅੱਡਾ ਕੋਟਫ਼ਤੂਹੀ, ਕੋਟਫ਼ਤੂਹੀ, ਕੋਟਲਾ, ਮੰਨਣਹਾਨਾ, ਠੀਡਾ, ਰਾਮਪੁਰ, ਅਟਾਰੀ ਆਦਿ ਪਿੰਡਾਂ ਦੀ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ |