17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਦੋਆਬਾ ਕਿਸਾਨ ਕਮੇਟੀ ਦੀ ਇਕਾਈ ਬੁੱਢੀਪਿੰਡ ਵਲੋਂ ਹੜ੍ਹ ਪੀੜਤਾਂ ਲਈ ਵਿੱਤੀ ਮਦਦ ਭੇਟ

Ad Position 21
No active advertisement
ਅਜੀਤ ਡੈਸਕ 06-09-2025
ਅੱਡਾ ਸਰਾਂ, 5 ਸਤੰਬਰ (ਮਸੀਤੀ)-ਪਿਛਲੇ ਤਕਰੀਬਨ ਇਕ ਮਹੀਨੇ ਤੋਂ ਪੰਜਾਬ ਅੰਦਰ ਹੜ੍ਹਾਂ ਦੀ ਮਾਰ ਕਾਰਨ ਲੱਖਾਂ ਏਕੜ ਫ਼ਸਲ ਖ਼ਰਾਬ ਹੋ ਗਈ, ਘਰੇਲੂ ਸਾਮਾਨ ਖ਼ਰਾਬ ਹੋ ਗਿਆ, ਡੇਅਰੀ ਫਾਰਮਿੰਗ ਪ੍ਰਭਾਵਿਤ ਹੋਈ ਹੈ, ਇਨ੍ਹਾਂ ਹਾਲਾਤਾਂ 'ਚ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਨਾਲ ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਟੀਮ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਲਗਾਤਾਰ ਲੋੜਵੰਦ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਕੋਲ ਹਰ ਜ਼ਰੂਰਤ ਦਾ ਸਾਮਾਨ ਪਹੁੰਚਾ ਰਹੀ ਹੈ | ਇਹ ਪ੍ਰਗਟਾਵਾ ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਕਰਦੇ ਹੋਏ ਆਖਿਆ ਕਿ ਜਿਥੇ ਸਮਾਜ ਸੇਵੀ ਸੰਸਥਾਵਾਂ ਤੇ ਜਥੇਬੰਦੀਆਂ ਲੋਕਾਂ ਦੀ ਮਦਦ ਕਰ ਰਹੀਆਂ ਹਨ ਉਥੇ ਕੁੱਝ ਲੋਕ ਜੋ ਹੜ ਪ੍ਰਭਾਵਿਤ ਨਹੀਂ ਵੀ ਹਨ ਇਸ ਅÏਖੀ ਘੜੀ 'ਚ ਵੀ ਦਾਨ ਕੀਤੀਆਂ ਵਸਤਾਂ ਦਾ ਦੁਰਉਪਯੋਗ ਕਰ ਰਹੇ ਹਨ | ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਜਥੇਬੰਦੀ ਲੋੜਵੰਦ ਲੋਕਾਂ ਦੇ ਸੰਪਰਕ ਵਿਚ ਹੈ ਅਤੇ ਆਉਣ ਵਾਲੇ ਸਮੇਂ 'ਚ ਪੀੜਤ ਕਿਸਾਨਾਂ ਨੂੰ ਕਣਕ ਦਾ ਬੀਜ ਤੇ ਖਾਦ ਤੇ ਖੇਤ ਸਾਫ਼ ਲਈ ਜਥੇਬੰਦੀ ਹਰ ਹੀਲੇ ਸਹਾਇਤਾ ਕਰੇਗੀ | ਜਥੇਬੰਦੀ ਦੇ ਇਕਾਈ ਬੁੱਢੀਪਿੰਡ ਦੇ ਪ੍ਰਧਾਨ ਤਜਿੰਦਰ ਸਿੰਘ ਦੀ ਅਗਵਾਈ 'ਚ ਸਾਰੀ ਟੀਮ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ 17 ਹਜ਼ਾਰ ਰੁਪਏ ਦੀ ਮਦਦ ਸਹਾਇਤਾ ਲੋੜਵੰਦ ਲੋਕਾਂ ਮਦਦ ਵਾਸਤੇ ਕੀਤੀ | ਇਸ ਮੌਕੇ ਸਾਬਕਾ ਸਰਪੰਚ ਦਵਿੰਦਰ ਸਿੰਘ ਬੁੱਢੀ ਪਿੰਡ, ਰਘਬੀਰ ਸਿੰਘ ਤੋਤਾ, ਪਰਮਜੀਤ ਸਿੰਘ ਪੰਮਾ, ਮਨਦੀਪ ਸਿੰਘ, ਦੀਪਾ, ਤਜਿੰਦਰ ਸਿੰਘ, ਜਸਵਿੰਦਰ ਸਿੰਘ ਜੱਸਾ, ਪ੍ਰਦੀਪ ਸਿੰਘ ਸਰਾਂ, ਮਹਾਂਵੀਰ ਸਿੰਘ ਲਾਡੀ, ਮਾਸਟਰ ਹਰਜਿੰਦਰ ਸਿੰਘ, ਕਰਮਜੀਤ ਸਿੰਘ ਕੰਮਾਂ, ਸ਼ਿਵ ਕੁਮਾਰ ਕਾਲਾ, ਉਂਕਾਰ ਸਿੰਘ ਬਿੱਲਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਰਸਿੰਗ ਕਾਲਜ ਕੰਧਾਲਾ ਜੱਟਾਂ 'ਚ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਦੀ ਮੀਟਿੰਗ
Ad Position 24