ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਆਤਮ ਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ ਪਤੀ ਤੇ ਸੱਸ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 23-09-2025

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਥਾਣਾ ਮਾਡਲ ਟਾਊਨ ਪੁਲਿਸ ਨੇ ਵਿਆਹੁਤਾ ਨੂੰ ਕਥਿਤ ਤੌਰ 'ਤੇ ਆਤਮ ਹੱਤਿਆ ਲਈ ਮਜ਼ਬੂਰ ਕਰਨ ਵਾਲੇ ਮਾਮਲੇ 'ਚ ਕਥਿਤ ਦੋਸ਼ੀ ਪਤੀ ਤੇ ਸੱਸ ਨੂੰ ਗਿ੍ਫਤਾਰ ਕਰ ਲਿਆ ਹੈ | ਜਾਣਕਾਰੀ ਮੁਤਾਬਿਕ ਥਾਪਰ ਕਲੋਨੀ ਚੌਹਾਲ ਦੇ ਵਾਸੀ ਏਕ ਬਹਾਦੁਰ ਥਾਪਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਲੜਕੀ ਸੁਨੀਤਾ ਥਾਪਾ ਨੇ ਜੂਨ 2023 'ਚ ਦਸਮੇਸ਼ ਨਗਰ ਦੇ ਵਾਸੀ ਰਾਹੁਲ ਰਾਏ ਪੁੱਤਰ ਦੀਪਕ ਰਾਏ ਨਾਲ ਪੇ੍ਰਮ ਵਿਆਹ ਕੀਤਾ ਸੀ | ਉਸ ਦੇ ਮੁਤਾਬਿਕ ਕਰੀਬ ਚਾਰ ਮਹੀਨੇ ਉੁਸ ਦੀ ਲੜਕੀ ਸੁਨੀਤਾ ਨੇ ਆਪਣੀ ਮਾਂ ਨੂੰ ਫੋਨ 'ਤੇ ਸੂਚਿਤ ਕੀਤਾ ਸੀ ਕਿ ਉਸ ਦਾ ਪਤੀ ਕਥਿਤ ਤੌਰ 'ਤੇ ਉਸ ਨੂੰ ਪਰੇਸ਼ਾਨ ਕਰਦਾ ਹੈ | ਇਸ ਦੇ ਬਾਅਦ 20 ਸਤੰਬਰ ਨੂੰ ਵੀ ਸੁਨੀਤਾ ਨੇ ਉਨ੍ਹਾਂ ਨੂੰ ਸੁਚਨਾ ਦਿੱਤੀ ਸੀ ਕਿ ਉਸ ਦਾ ਪਤੀ ਉਸ ਦੇ ਨਾਲ ਲੜਾਈ ਝਗੜਾ ਕਰਕੇ ਮਾਰਕੁੱਟ ਕਰ ਰਿਹਾ ਹੈ | ਜਦੋਂ ਇਸ ਦੇ ਬਾਅਦ ਉਨ੍ਹਾਂ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ | ਕੁਝ ਸਮੇਂ ਤੇ ਬਾਅਦ ਸੁਨੀਤਾ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਦੇ ਪਤੀ ਨੇ ਉਸ ਦਾ ਫੋਨ ਉਸ ਕੋਲੋਂ ਲੈ ਲਿਆ | ਪੀੜਤ ਪਿਤਾ ਦੇ ਮੁਤਾਬਿਕ ਇਸ ਦੇ ਬਾਅਦ ਉਸ ਦੀ ਲੜਕੀ ਦੀ ਸੱਸ ਦੇ ਕਹਿਣ 'ਤੇ ਜਦੋਂ ਉਹ ਉਸਦੇ ਕੋਲ ਪਹੁੰਚੇ ਤਾਂ ਉਸਨੇ ਦੱਸਿਆ ਕਿ ਸੁਨੀਤਾ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ | ਪੀੜਤ ਪਿਤਾ ਨੇ ਦੋਸ਼ ਲਾਇਆ ਕਿ ਉਸਦੀ ਲੜਕੀ ਨੇ ਆਪਣੇ ਪਤੀ ਤੇ ਸੱਸ ਤੋਂ ਪ੍ਰਸ਼ਾਨ ਹੋ ਕੇ ਇਹ ਕਦਮ ਚੁੱਕਿਆ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਮਾਂ-ਪੁੱਤ ਨੂੰ ਗਿ੍ਫਤਾਰ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ 'ਸੰਗਠਨ ਸਿਰਜਣ ਪ੍ਰੋਗਰਾਮ' ਦੌਰਾਨ ਤਿੰਨ ਧੜਿਆਂ 'ਚ ਵੰਡੀ ਨਜ਼ਰ ਆਈ ਹਲਕਾ ਗੜ੍ਹਸ਼ੰਕਰ ਦੀ ਕਾਂਗਰਸ <br/> ਅਗਲੀ ਖ਼ਬਰ ਸੰਤ ਬਾਬਾ ਮੇਲਾ ਸਿੰਘ ਦੀ ਬਰਸੀ ਮੌਕੇ ਧਾਰਮਿਕ ਸਮਾਗਮ 25 ਨੂੰ
Ad Position 24
No active advertisement