ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸ੍ਰੀ ਗੁਰੂ ਤੇਗ਼ ਬਹਾਦਰ ਸੇਵਾ ਸੁਸਾਇਟੀ ਘੋਗਰਾ ਵਲੋਂ ਹੜ੍ਹ ਪੀੜਤ ਇਲਾਕੇ ਲਈ ਜਥਾ ਰਵਾਨਾ <br/>

Ad Position 21
No active advertisement
ਪਿੰਡ ਘੋਗਰਾ ਤੋਂ ਜ਼ਿਲ੍ਹਾ ਗੁਰਦਾਸਪੁਰ ਲਈ ਹੜ੍ਹ ਪੀੜਤਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਲਈ ਜਥਾ ਰਵਾਨਾ ਹੁੰਦਾ ਹੋਇਆ | ਤਸਵੀਰ : ਸਲਾਰੀਆ <br/> 23-09-2025
ਘੋਗਰਾ, 22 ਸਤੰਬਰ (ਆਰ. ਐੱਸ. ਸਲਾਰੀਆ)-ਬੀਤੇ ਦਿਨੀਂ ਹਿਮਾਚਲ ਵਿਚ ਬੱਦਲ ਫੱਟ ਜਾਣ ਨਾਲ ਅਤੇ ਪੰਜਾਬ 'ਚ ਹੋਈ ਭਾਰੀ ਵਰਖਾ ਨਾਲ ਰਾਵੀ ਅਤੇ ਬਿਆਸ ਦਰਿਆ 'ਚ ਪਾਣੀ ਵੱਧ ਜਾਣ ਨਾਲ ਰਾਵੀ ਦਰਿਆ ਦਾ ਬੰਨ੍ਹ ਟੁੱਟ ਜਾਣ ਤੇ ਮਾਧੋਪੁਰ ਬੈਰਾਜ ਦੇ ਗੇਟ ਟੁੱਟ ਜਾਣ ਨਾਲ ਗੁਰਦਾਸਪੁਰ ਜ਼ਿਲੇ੍ਹ ਦੇ ਪਿੰਡ ਕਾਫ਼ੀ ਜ਼ਿਆਦਾ ਪ੍ਰਭਾਵਿਤ, ਜਿਸ ਨਾਲ ਲੋਕਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ | ਇਹ ਪ੍ਰਗਟਾਵਾ ਸ੍ਰੀ ਗੁਰੂ ਤੇਗ਼ ਬਹਾਦਰ ਸੇਵਾ ਸੁਸਾਇਟੀ ਦੇ ਪ੍ਰਧਾਨ ਭੁਪਿੰਦਰਜੀਤ ਸਿੰਘ ਬਲੱਗਣ ਨੇ ਕੀਤਾ | ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਲੇ੍ਹ ਛੋਟੇ ਕਿਸਾਨਾਂ ਜਿਨ੍ਹਾਂ ਦਾ ਆਰਥਿਕ ਤੌਰ 'ਤੇ ਕਾਫ਼ੀ ਨੁਕਸਾਨ ਹੋਇਆ | ਉਨ੍ਹਾਂ ਦੀਆਂ ਫ਼ਸਲਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ, ਜਿਸ ਨਾਲ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਤੇ ਹੁਣ ਉਨ੍ਹਾਂ ਦੀਆਂ ਜ਼ਮੀਨਾਂ 'ਚੋਂ ਰੇਤਾ ਕੱਢ ਕੇ ਜ਼ਮੀਨਾਂ ਪੱਧਰੀਆਂ ਕਰਨੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਡੀਜ਼ਲ ਤੇ ਟਰੈਕਟਰਾਂ ਦੀ ਲੋੜ ਸੀ | ਸੁਸਾਇਟੀ ਦੇ ਸੇਵਾਦਾਰ ਵਲੋਂ ਅਤੇ ਸੰਗਤ ਦੇ ਸਹਿਯੋਗ ਨਾਲ ਪਿੰਡ ਘੋਗਰਾ ਤੋਂ ਜਥਾ ਰਵਾਨਾ ਹੋਇਆ ਹੈ | ਉਨ੍ਹਾਂ ਦੀਆਂ ਜ਼ਮੀਨਾਂ ਪੱਧਰੀਆਂ ਕੀਤੀਆਂ ਜਾਣ ਤਾਂ ਜੋ ਉਹ ਆਪਣੀ ਕਣਕ ਦੀ ਫ਼ਸਲ ਬੀਜ ਸਕਣ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਡੀਜ਼ਲ ਤੇ ਟਰੈਕਟਰਾਂ ਨਾਲ ਸੇਵਾ ਕੀਤੀ ਜਾਵੇ | ਇਸ ਮੌਕੇ ਬਲਜੀਤ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਰਣਜੀਤ ਸਿੰਘ, ਲਾਡੀ, ਦਲਬੀਰ ਸਿੰਘ, ਸਰਬਜੀਤ ਸਿੰਘ, ਗੁਰ ਮਨਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 24 ਪੰਚਾਇਤ ਅਫ਼ਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ <br/> ਅਗਲੀ ਖ਼ਬਰ ਸੂਬਾ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਜਲਦ ਹੱਲ ਕਰੇ-ਚੌਟਾਲਾ <br/>
Ad Position 24
No active advertisement