ਬਿੰਦੂ ਭੂੰਬਲਾ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਲਈ ਕਾਗਜ਼ ਦਾਖਲ ਕਰਵਾਏ
ਅਜੀਤ ਡੈਸਕ
28-09-2025
ਹੁਸ਼ਿਆਰਪੁਰ, 27 ਸਤੰਬਰ (ਨਰਿੰਦਰ ਸਿੰਘ ਬੱਡਲਾ)-ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਲਈ ਉਮੀਦਵਾਰ ਰਵਿੰਦਰ ਕੁਮਾਰ ਬਿੰਦੂ ਭੂੰਬਲਾ ਦੇ ਹੱਕ 'ਚ ਕਿਸਾਨ ਆਗੂ ਦਲਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਬਿੰਦੂ ਭੰੂਬਲਾ ਹੀ ਪ੍ਰਧਾਨਗੀ ਦੇ ਅਸਲੀ ਹੱਕਦਾਰ ਹਨ | ਉਨ੍ਹਾਂ ਕਿਹਾ ਕਿ ਬਿੰਦੂ ਭੂੰਬਲਾ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸੰਬੰਧਿਤ ਹਨ ਤੇ ਉਨ੍ਹਾਂ ਦੇ ਪਿਤਾ ਮੇਹਰ ਚੰਦ ਭੂੰਬਲਾ ਨੇ ਵੀ ਕਾਂਗਰਸ ਪਾਰਟੀ ਲਈ ਲੰਬਾ ਸਮਾਂ ਮਿਹਨਤ ਕੀਤੀ ਹੈ ਅਤੇ ਬਿੰਦੂ ਭੂੰਬਲਾ 1998 ਤੋਂ ਲੈ ਕੇ ਹੁਣ ਤੱਕ ਮਿਹਨਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਯੂਥ ਕਾਂਗਰਸ ਦੇ ਵਾਇਸ ਪ੍ਰਧਾਨ ਰਹਿ ਚੁੱਕੇ ਹਨ ਤੇ ਇਸ ਦੇ ਨਾਲ ਹੀ ਬੇਮੁਕਤ ਜਾਤੀ ਭਲਾਈ ਬੋਰਡ ਦੇ ਮੈਂਬਰ ਵੀ ਰਹਿ ਚੁੱਕੇ ਹਨ | ਰਵਿੰਦਰ ਕੁਮਾਰ ਬਿੰਦੂ ਭੂੰਬਲਾ ਨੇ ਜ਼ਿਲ੍ਹਾ ਆਬਜ਼ਰਵਰ ਸੁਰੇਸ਼ ਕੁਮਾਰ ਕੋਲ ਆਪਣੇ ਸਾਥੀਆਂ ਸਮੇਤ ਕਾਗ਼ਜ਼ ਜਮ੍ਹਾ ਕਰਵਾਏ |