ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਵਿਖੇ ਬੈਚਲਰ ਆਫ਼ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਕੋਰਸ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਸ਼ੇਸ਼ ਟੀਮ ਵਲੋਂ ਦੌਰਾ ਕੀਤਾ | ਇਸ ਮੌਕੇ ਟੀਮ 'ਚ ਸ਼ਾਮਿਲ ਪ੍ਰੋ: ਯੋਗੇਸ਼ ਕੁਮਾਰ ਰਾਵਲ, ਪ੍ਰੋ: ਗੁਰਮੀਤ ਸਿੰਘ ਤੇ ਡਾ. ਸਵਿਤਾ ਗੁਪਤਾ ਨੇ ਸਾਰੇ ਤੱਥਾਂ ਉਪਰੰਤ ਸੰਸਥਾ 'ਚ 2025-26 ਸੈਸ਼ਨ 'ਚ ਉਕਤ ਕੋਰਸ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ | ਇਸ ਸੰਬੰਧੀ ਕਾਲਜ ਦੇ ਪਿ੍ੰਸੀਪਲ ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਵਾਸੀਆਂ ਵਲੋਂ ਉਕਤ ਕੋਰਸ ਨੂੰ ਕਾਲਜ 'ਚ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ 12ਵੀਂ ਉਪਰੰਤ 3 ਸਾਲ ਦੇ ਇਸ ਕੋਰਸ 'ਚ ਵਿਦਿਆਰਥੀਆਂ ਦੀ ਰੁਚੀ ਨੂੰ ਦੇਖਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਤੇ ਸਕੱਤਰ ਆਰ. ਐਮ. ਭੱਲਾ ਨੇ ਇਸ ਕੋਰਸ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ | ਉਨ੍ਹਾਂ ਦੱਸਿਆ ਕਿ ਕਾਲਜ 'ਚ ਉਕਤ ਕੋਰਸ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਵਿਦਿਆਰਥੀਆਂ ਨੂੰ ਲਾਭ ਮਿਲੇਗਾ | ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਐਸੋਸੀਏਟ ਪ੍ਰੋ: ਗੁਰਵਿੰਦਰ ਕੌਰ, ਰਜਿਸਟਰਾਰ ਮੰਜੀਲ ਕੁਮਾਰ, ਸਹਾਇਕ ਪ੍ਰੋ: ਨਵੀਨ ਕੁਮਾਰ, ਡਾ. ਰਾਹੁਲ ਕਾਲੀਆ ਵੀ ਮੌਜੂਦ ਸਨ |