26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਆਦੇਸ਼ ਇੰਟਰਨੈਸ਼ਨਲ ਸਕੂਲ ਮਿਆਣੀ 'ਚ ਦੀਵਾਲੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 20-10-2025
ਮਿਆਣੀ, 19 ਅਕਤੂਬਰ (ਹਰਜਿੰਦਰ ਸਿੰਘ ਮੁਲਤਾਨੀ)-ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਜਿਥੇ ਧਾਰਮਿਕ ਮਹੱਤਤਾ ਰੱਖਦਾ ਹੈ ਉਥੇ ਨੈਤਿਕ ਪੱਖੋਂ ਵੀ ਮਨੁੱਖਤਾ ਨੂੰ ਸਹੀ ਸੇਧ ਪ੍ਰਦਾਨ ਕਰਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਦੇਸ਼ ਇੰਟਰਨੈਸ਼ਨਲ ਸਕੂਲ ਲਖਿੰਦਰ ਮਿਆਣੀ 'ਚ ਸਕੂਲ ਦੇ ਚੇਅਰਮੈਨ ਡਾ. ਲਖਮੀਰ ਸਿੰਘ ਚੌਧਰੀ ਨੇ ਸਕੂਲ 'ਚ ਅਧਿਆਪਕਾ ਤੇ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਣ ਸਮੇਂ ਕੀਤਾ | ਇਸ ਸੰਬੰਧੀ ਸਕੂਲ ਦੇ ਪਿ੍ੰ. ਵਿਨੋਦ ਕੁਮਾਰ ਨੇ ਦੱਸਿਆ ਕਿ ਸਵੇਰ ਦੀ ਸਭਾ 'ਚ ਬੱਚਿਆਂ ਵਲੋਂ ਦੀਵਾਲੀ ਦੀ ਪਵਿੱਤਰਤਾ ਨੂੰ ਦਰਸਾਉਂਦੇ ਹੋਏ ਭਾਸ਼ਣ ਦੇ ਨਾਲ-ਨਾਲ ਕਵਿਤਾ ਅਤੇ ਗੀਤ ਵੀ ਪੇਸ਼ ਕੀਤੇ ਗਏ | ਬਾਅਦ 'ਚ ਸਕੂਲ ਦੇ ਵਿਦਿਆਰਥੀਆਂ ਪਹਿਲੀ ਤੋਂ ਪੰਜਵੀਂ ਤੱਕ ਚਾਰਟ ਮੇਕਿੰਗ, ਛੇਵੀਂ ਤੋਂ ਅੱਠਵੀਂ ਤੱਕ ਦੀਵਾ ਸਜਾਉਣ ਮੁਕਾਬਲੇ, ਨੌਵੀਂ ਤੋਂ ਬਾਰ੍ਹਵੀਂ ਤੱਕ ਰੰਗੋਲੀ ਮੁਕਾਬਲੇ ਕਰਵਾਏ ਗਏ, ਜਿਸ 'ਚ ਚਾਰਟ ਮੇਕਿੰਗ ਮੁਕਾਬਲੇ 'ਚ ਹਰਗੁਨ ਕੌਰ ਨੇ ਪਹਿਲਾ, ਹਰਨੀਤ ਕੌਰ ਨੇ ਦੂਜਾ, ਸ਼ਿਵ ਕੁਮਾਰ ਤੇ ਮਨਵੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ | ਦੀਵਾ ਸਜਾਉਣ ਮੁਕਾਬਲੇ 'ਚ ਦਿਲਜੋਤ ਅਤੇ ਹਰਗੁਣ ਨੇ ਪਹਿਲਾ, ਨਿਮਰਤ ਤੇ ਐਵਲੀਨ ਨੇ ਦੂਜਾ ਸਥਾਨ, ਜੈਸਮੀਨ ਤੇ ਸਮਾਈਲ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਰੰਗੋਲੀ ਮੁਕਾਬਲੇ ਵਿਚ ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਪਹਿਲਾ, ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਦੂਜਾ ਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਵਾਈਸ ਪਿ੍ੰ. ਲਵਨੀਤ ਕੌਰ ਤੋਂ ਇਲਾਵਾ ਸਮੂਹ ਸਟਾਫ਼ ਪ੍ਰਦੀਪ ਕੌਰ, ਗੁਰਕੀਰਤ ਕੌਰ, ਸ਼ੈਲਪ੍ਰੀਤ ਕੌਰ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਪ੍ਰਜੀਤ ਕੌਰ, ਸਿਮਰਨਜੀਤ ਕੌਰ, ਰੁਪਿੰਦਰ ਕੌਰ, ਜਸਪਿੰਦਰ ਕੌਰ, ਜੋਤੀ ਸ਼ਰੂਤੀ, ਵਨਸ਼ਿਤਾ, ਆਸ਼ਨਾ, ਨਿਸ਼ਾ, ਅਯੂਸ਼ੀ, ਸਿਮਰਨਪ੍ਰੀਤ ਕੌਰ, ਮਧੂ ਬਾਲਾ, ਅੰਕਿਤਾ, ਸੰਦੀਪ ਕੌਰ, ਪ੍ਰਭਪ੍ਰੀਤ ਕੌਰ, ਰੀਤੂ ਬੇਦੀ, ਕਰਨ ਕੁਮਾਰ, ਰੀਤੂ, ਸ਼ਿਵਾਨੀ, ਮਮਤਾ, ਜਸਵਿੰਦਰ ਕੁਮਾਰ, ਸੰਗੀਤਾ, ਰੇਨੂੰ, ਕੁਲਦੀਪ ਕੌਰ, ਨਵਜੋਤ ਕੌਰ, ਮਮਤਾ, ਸੀਮਾ ਰਾਣੀ, ਗੁਰਕਮਲ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੰਦੀ ਛੋੜ ਦਿਵਸ ਮੌਕੇ ਧਾਰਮਿਕ ਸਮਾਗਮ ਕੱਲ੍ਹ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੋਲਬਾਹਾ ਵਿਖੇ ਬੈਗਲੈੱਸ ਦਿਵਸ ਮਨਾਇਆ
Ad Position 24