ਹੁਸ਼ਿਆਰਪੁਰ, 19 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਸ੍ਰੀ ਵਿਸ਼ਵਕਰਮਾ ਸਭਾ ਪਿੰਡ ਬੂਥਗੜ੍ਹ ਵਲੋਂ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ ਮੌਕੇ 50ਵਾਂ ਸਾਲਾਨਾ ਉਤਸਵ 22 ਅਕਤੂਬਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਬੂਥਗੜ੍ਹ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਪ੍ਰਬੰਧਕਾਂ ਦੀ ਹੋਈ ਇਕੱਤਰਤਾ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਖਵਿੰਦਰ ਸਿੰਘ ਕਲਸੀ, ਸਕੱਤਰ ਸਤਨਾਮ ਸਿੰਘ ਬੰਟੀ ਨੇ ਦੱਸਿਆ ਕਿ ਸਮਾਗਮ 'ਚ ਸਵਾਮੀ ਉਦੈ ਗਿਰੀ ਸਿਧੇਸ਼ਵਰ ਮੰਦਰ ਬੱਸੀ ਗ਼ੁਲਾਮ ਹੁਸੈਨ, ਬਾਬਾ ਗੁਰਦੇਵ ਸਿੰਘ ਬਜਵਾੜਾ, ਸਾਬਕਾ ਮੈਂਬਰ ਰਾਜ ਸਭਾ ਅਵਿਨਾਸ਼ ਰਾਏ ਖੰਨਾ ਤੇ ਚੇਅਰਮੈਨ ਸੰਦੀਪ ਸੈਣੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨਗੇ | ਉਨ੍ਹਾਂ ਦੱਸਿਆ ਕਿ ਸਵੇਰੇ ਹਵਨ ਯੱਗ ਉਪਰੰਤ ਧਾਰਮਿਕ ਸਮਾਗਮ ਹੋਵੇਗਾ, ਜਿਸ 'ਚ ਭਾਈ ਸੁਖਦੇਵ ਸਿੰਘ ਖੜੌਦੀ ਵਾਲੇ ਤੇ ਹੋਰ ਪ੍ਰਚਾਰਕ ਸੰਗਤਾਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਤੋਂ ਜਾਣੂ ਕਰਵਾਉਣਗੇ | ਇਸ ਮੌਕੇ ਮਹਿੰਦਰ ਪਾਲ ਧੀਮਾਨ, ਪ੍ਰਧਾਨ ਜਸਵੰਤ ਸਿੰਘ ਮਠਾਰੂ, ਅਮਿਤ ਮਠਾਰੂ, ਸਾਬਕਾ ਕੌਂਸਲਰ ਵਿਕਰਮਜੀਤ ਸਿੰਘ ਕਲਸੀ, ਕੁਲਦੀਪ ਸਿੰਘ, ਅਮਨ ਪ੍ਰਦੂਸ਼ਣ ਚੈੱਕ ਸੈਂਟਰ ਤੋਂ ਕੁਲਦੀਪ ਸਿੰਘ, ਰੁਪਿੰਦਰਜੀਤ ਸਿੰਘ ਰਾਜਾ, ਦਲਜਿੰਦਰ ਸਿੰਘ, ਆਦਿ ਸਮੇਤ ਸੰਗਤਾਂ ਹਾਜ਼ਰ ਸਨ |