07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨਗਰ ਕੀਰਤਨ ਦਾ ਭੂੰਗਾ, ਕੰਗਮਾਈ, ਹਰਿਆਣਾ ਤੇ ਹੋਰਨਾਂ ਥਾਵਾਂ 'ਤੇ ਭਰਵਾਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 23-11-2025
ਹਰਿਆਣਾ, 22 ਨਵੰਬਰ (ਹਰਮੇਲ ਸਿੰਘ ਖੱਖ)- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀਨਗਰ ਤੋਂ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਅੱਡਾ ਦੋਸੜਕਾ (ਧੂਤ ਕਲਾਂ), ਪਿੰਡ ਭੰੂਗਾ, ਪਿੰਡ ਕਬੀਰਪੁਰ, ਅੱਡਾ ਕੰਗਮਾਈ, ਪਿੰਡ ਡੱਲੇਵਾਲ, ਕੱਲਰ ਖ਼ਾਲਸਾ ਸਕੂਲ ਹਰਿਆਣਾ, ਬਿਰਧ ਆਸ਼ਰਮ ਹਰਿਆਣਾ ਤੇ ਹੋਰਨਾਂ ਥਾਵਾਂ 'ਤੇ ਸੰਗਤਾਂ ਵਲੋਂ ਖ਼ਾਲਸਾਈ ਸ਼ਾਨੋ ਸ਼ੌਕਤ ਨਾਲ ਫੁੱਲਾਂ ਦੀ ਵਰਖਾ ਕਰਦੇ ਹੋਏ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ | ਕਸਬਾ ਹਰਿਆਣਾ ਵਿਖੇ ਛੋਟੇ ਹੈਲੀਕਾਪਟਰ ਨਾਲ ਸ੍ਰੀ ਗੁਰੂ ਗ੍ਰੰਥ ਜੀ ਦੀ ਪਾਲਕੀ, ਪੰਚ ਪਿਆਰਿਆਂ 'ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਤੇ ਵਿਸ਼ਾਲ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਕੀਤਾ | ਇਸ ਮੌਕੇ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਸਮੇਤ ਡੀ.ਸੀ. ਆਸ਼ਿਕਾ ਜੈਨ, ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਸਮੇਤ ਹੋਰਨਾਂ ਵਿਭਾਗਾਂ ਦੇ ਉਚ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹਨ | ਇਸ ਮੌਕੇ ਭਾਈ ਹਰਪ੍ਰੀਤ ਸਿੰਘ ਮੁੱਖ ਸੇਵਾਦਾਰ ਗੁਰ. ਬਾਬਾ ਮੰਝ ਜੀ ਸਮਾਧਾਂ, ਸੰਤ ਬਾਬਾ ਬਲਵੀਰ ਸਿੰਘ ਖ਼ਾਲਸਾ, ਸੰਤ ਬਾਬਾ ਹਰਮਨਜੀਤ ਸਿੰਘ ਸਿੰਗੜੀਵਾਲ, ਸੰਤ ਬਾਬਾ ਜਸਪ੍ਰੀਤ ਸਿੰਘ ਲੁੱਦਾਂ, ਮਨਿੰਦਰ ਸਿੰਘ ਟਿੰਮੀ ਸ਼ਾਹੀ, ਸੁਰਜੀਤ ਸਿੰਘ ਜੀਤਾ, ਸਤਪਾਲ ਸਿੰਘ ਕਬੀਰਪੁਰ, ਸਰਵਣ ਸਿੰਘ, ਪਰਮਿੰਦਰ ਸਿੰਘ ਪਨੂੰ, ਐਡ. ਹਰਦੇਵ ਸਿੰਘ ਕੋਠੇ ਜੱਟਾਂ, ਭਾਈ ਰੇਸ਼ਮ ਸਿੰਘ, ਭਾਈ ਕੁਲਵਿੰਦਰ ਸਿੰਘ ਕੰਗਮਾਈ, ਗੁਰਦਿਆਲ ਸਿੰਘ ਧਾਮੀ, ਪਿੰ੍ਰ: ਹਰਜਿੰਦਰ ਸਿੰਘ, ਪਿ੍ੰ: ਰੀਟਾ ਸੈਣੀ, ਮੁਕੇਸ਼ ਕੁਮਾਰ ਹਰਿਆਣਾ, ਉਂਕਾਰ ਸਿੰਘ ਧਾਮੀ, ਪਵਿੱਤਰ ਸਿੰਘ ਧੁੱਗਾ, ਸਰਪੰਚ ਪਿਆਰਾ ਸਿੰਘ ਕੰਗਮਾਈ, ਇੰਦਰਜੀਤ ਸਿੰਘ ਸੀਕਰੀ, ਅਮਰਜੀਤ ਸਿੰਘ ਬਿੱਟੂ, ਅਰਵਿੰਦਰ ਸਿੰਘ, ਭਾਈ ਹਰਅਵਤਾਰ ਸਿੰਘ, ਸਰਬਜੀਤ ਸਿੰਘ ਕੰਗ, ਸਰਪੰਚ ਪਰਵਿੰਦਰ ਸਿੰਘ ਸੱਜਣਾ, ਸਰਪੰਚ ਹਰਦੀਪ ਸਿੰਘ ਅਖਲਾਸਪੁਰ, ਰਾਕੇਸ਼ ਸੈਣੀ, ਬਲਜੀਤ ਸਿੰਘ, ਸੁਖਵਿੰਦਰ ਸਿੰਘ, ਜਗਤਜੀਤ ਸਿੰਘ, ਗੁਰਦੇਵ ਸਿੰਘ ਕਾਲਾ, ਕਮਲਜੀਤ ਸਿੰਘ, ਇਕਬਾਲ ਸਿੰਘ ਬੁੱਗਾ, ਹਰਜਿੰਦਰ ਸਿੰਘ, ਵਰਿੰਦਰ ਸਿੰਘ ਨਿਮਾਣਾ, ਜਸ਼ਨਪ੍ਰੀਤ ਸਿੰਘ, ਸਾਜਨਪ੍ਰੀਤ ਸਿੰਘ, ਸਤਪਾਲ ਸਿੰਘ ਡਡਿਆਣਾ, ਪ੍ਰਮਿੰਦਰ ਸਿੰਘ ਬੱਬੂ, ਜਸਕਰਨ ਸਿੰਘ ਕੰਗ, ਸੁਰਿੰਦਰਪਾਲ ਸਿੰਘ ਸੋਢੀ, ਪ੍ਰਭਕਰਨ ਸਿੰਘ, ਸਰਵਣ ਸਿੰਘ ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਦਿਓਵਾਲ ਵਿਖੇ ਕੈਂਸਰ ਜਾਂਚ ਕੈਂਪ ਅੱਜ ਅਗਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਨੇ ਲਾਇਆ ਸਾਲਾਨਾ ਵਿੱਦਿਅਕ ਟੂਰ
Ad Position 24
No active advertisement