07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪਿੰਡ ਮਹਿਤਾਬਪੁਰ ਦੀਆਂ ਗਲੀਆਂ-ਨਾਲੀਆਂ ਦੀ ਨਿਕਾਸੀ ਸਹੀ ਨਾ ਹੋਣ ਕਰਕੇ ਪਿੰਡ ਵਾਸੀ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 23-11-2025
ਭੰਗਾਲਾ, 22 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਪਿੰਡ ਮਹਿਤਾਬਪੁਰ ਦੀਆਂ ਕੁੱਝ ਗਲੀਆਂ-ਨਾਲੀਆਂ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਨਾਲੀਆਂ ਦਾ ਪਾਣੀ ਓਵਰਫ਼ਲੋ ਹੋ ਕੇ ਸੜਕ 'ਤੇ ਫਿਰ ਰਿਹਾ ਹੈ ਜਿਸ ਕਰਕੇ ਪਿੰਡ ਵਾਸੀਆਂ ਤੋਂ ਇਲਾਵਾ ਰਾਹਗੀਰਾਂ ਕਾਫ਼ੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ | ਇਸ ਸਬੰਧੀ ਗਰਾਮ ਪੰਚਾਇਤ ਮਹਿਤਾਬਪੁਰ ਦੇ ਸਰਪੰਚ ਮਨਜਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਦੇ ਤਹਿਤ ਪਿੰਡ ਮਹਿਮੂਦਪੁਰ ਤੋਂ ਨੌਸ਼ਹਿਰਾ, ਮਾਨਸਰ, ਭੰਗਾਲਾ ਨੂੰ ਜਾਣ ਵਾਲੀ ਸੜਕ ਕਰੀਬ ਢਾਈ ਕੁ ਸਾਲ ਪਹਿਲੇ ਬਣੀ ਸੀ | ਉਨ੍ਹਾਂ ਕਿਹਾ ਵਿਭਾਗ ਵਲੋਂ ਸੜਕਾਂ ਦੇ ਦੋਵੇਂ ਪਾਸੇ ਪਿੰਡ ਵਿਚ ਨਾਲੀਆਂ ਬਣਾਈਆਂ ਗਈਆਂ ਜਿਨ੍ਹਾਂ ਦੀ ਢਾਲ ਕਿਸੇ ਪਾਸੇ ਨੂੰ ਨਹੀਂ ਕੱਢੀ ਗਈ ਜਿਸ ਦੇ ਚੱਲਦਿਆਂ ਪਿੰਡ ਦਾ ਪਾਣੀ ਸੜਕ 'ਤੇ ਇਕ ਸਾਲ ਤੋਂ ਫਿਰ ਰਿਹਾ ਹੈ | ਉਨ੍ਹਾਂ ਕਿਹਾ ਜੇਕਰ ਇਹ ਪਾਣੀ ਇਸੇ ਤਰ੍ਹਾਂ ਸੜਕ 'ਤੇ ਖੜ੍ਹਾ ਰਿਹਾ ਤਾਂ ਇਹ ਛੱਪੜ ਦਾ ਰੂਪ ਧਾਰਨ ਕਰ ਲਵੇਗਾ ਅਤੇ ਸੜਕ ਨੂੰ ਵੀ ਤੋੜ ਕੇ ਰੱਖ ਦੇਵੇਗਾ | ਉਨ੍ਹਾਂ ਦੱਸਿਆ ਕਿ ਇਸ ਸੜਕ ਨਾਲ ਤਿੰਨ ਦਰਜਨਾਂ ਦੇ ਕਰੀਬ ਪਿੰਡ ਲਗਦੇ ਹਨ ਜਿਸ ਕਰਕੇ ਸੜਕ 'ਤੇ ਕਾਫ਼ੀ ਆਵਾਜਾਈ ਰਹਿੰਦੀ ਹੈ | ਉਨ੍ਹਾਂ ਕਿਹਾ ਅਸੀਂ ਪੀ.ਡਬਲਯੂ.ਡੀ. ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰੀ ਆਪਣੀਆਂ ਦਰਖਾਸਤਾਂ ਦੇ ਚੁੱਕੇ ਹਾਂ ਪਰ ਕਿਸੇ ਨੇ ਵੀ ਇਸ ਮੁਸ਼ਕਿਲ ਵੱਲ ਧਿਆਨ ਨਹੀਂ ਦਿੱਤਾ | ਉਨ੍ਹਾਂ ਕਿਹਾ ਸਾਡੀ ਤਕਰੀਬਨ ਡੇਢ ਸਾਲ ਤੋਂ ਕੋਈ ਸੁਣਵਾਈ ਨਹੀਂ ਹੋ ਰਹੀ | ਪਿੰਡ ਦੇ ਲੋਕਾਂ ਨੇ ਕਿਹਾ ਜੇਕਰ ਨਾਲੀ ਦੀ ਸਫ਼ਾਈ ਕਰਵਾ ਕੇ ਉੱਚਾ ਕਰਕੇ ਪਾਣੀ ਦੀ ਢਾਲ ਨਾ ਕੱਢੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਹਾਲਾਤ ਹੋਰ ਵੀ ਮਾੜੇ ਹੋ ਜਾਣਗੇ | ਉਨ੍ਹਾਂ ਭਾਰਤ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪਿੰਡ ਮਹਿਤਾਬਪੁਰ ਅੰਦਰ ਨਾਲੀਆਂ ਦੀ ਨਿਕਾਸੀ ਸਹੀ ਕਰਵਾਈ ਜਾਵੇ | ਉਨ੍ਹਾਂ ਕਿਹਾ ਜੇਕਰ ਸਾਡੀ ਮੁਸ਼ਕਿਲ ਦਾ ਜਲਦ ਹੱਲ ਨਾ ਹੋਇਆ ਤਾਂ ਸਮੂਹ ਪਿੰਡ ਵਾਸੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਜੋਗਾ ਸਿੰਘ, ਗੁਰਮੀਤ ਕੌਰ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਰਣਜੀਤ ਸਿੰਘ, ਤਰਲੋਕ ਸਿੰਘ, ਹਰਲੀਨ ਕੌਰ, ਅਮਨ, ਇੰਦਰਜੀਤ ਸਿੰਘ, ਪ੍ਰਵੀਨ ਕੁਮਾਰ, ਸੰਤੌਖ ਸਿੰਘ, ਗੁਰਵਿੰਦਰ ਸਿੰਘ, ਰਾਜ ਕੁਮਾਰ, ਰਾਹੁਲ ਸ਼ਰਮਾ, ਜਸਮੀਤ ਸਿੰਘ, ਸਿਮਰਜੀਤ ਕੌਰ, ਸ਼ਿਵ ਰਾਜ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਿੰਦਰਜੀਤ ਕੌਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦਾ ਵਾਧੂ ਚਾਰਜ ਸੰਭਾਲਿਆ <br/> ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦਸੂਹਾ ਵਿਖੇ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤ...
Ad Position 24
No active advertisement