ਗੜ੍ਹਸ਼ੰਕਰ, 17 ਦਸੰਬਰ (ਧਾਲੀਵਾਲ)- ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ 25 ਜੋਨਾਂ ਵਿਚੋਂ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਪ੍ਰਾਪਤ 13 ਜ਼ੋਨਾਂ ਦੇ ਨਤੀਜਿਆਂ ਵਿਚ ਆਪ ਦੇ 8, ਕਾਂਗਰਸ ਦੇ 3, ਅਕਾਲੀ ਦਲ ਦਾ 1 ਅਤੇ ਇਕ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ | ਚੋਣਾਂ ਦੇ ਓਵਰਆਲ ਇੰਚਾਰਜ -ਕਮ-ਐੱਸ.ਡੀ.ਐੱਮ. ਗੜ੍ਹਸ਼ੰਕਰ ਸੰਜੀਵ ਕੁਮਾਰ ਗੌੜ ਦੀ ਦੇਖ-ਰੇਖ ਹੇਠ ਇਥੋਂ ਦੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਵੋਟਾਂ ਦੀ ਗਿਣਤੀ ਜਾਰੀ ਸੀ ਜੋ 18 ਦਸੰਬਰ ਸਵੇਰ ਤੱਕ ਜਾਰੀ ਰਹਿਣ ਦਾ ਅਨੁਮਾਨ ਹੈ | ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਬੀਣੇਵਾਲ ਅਤੇ ਸੈਲਾ ਖੁਰਦ ਦਾ ਨਤੀਜਾ ਆਉਣਾ ਬਾਕੀ ਹੈ | ਉਥੇ ਹੀ ਪੰਚਾਇਤ ਸੰਮਤੀ ਦੇ 12 ਜ਼ੋਨਾਂ ਦੇ ਨਤੀਜੇ ਵੀ ਆਉਣੇ ਬਾਕੀ ਹਨ | 13 ਜੋਨਾਂ ਦੇ ਪ੍ਰਾਪਤ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੰਚਾਇਤ ਸੰਮਤੀ ਦੇ ਜ਼ੋਨ ਹੈਬੋਵਾਲ, ਗੜ੍ਹੀ, ਰੋਡ ਮਜਾਰਾ, ਚੱਕ ਫੁੱਲੂ, ਸਿੰਬਲੀ, ਪਨਾਮ, ਬਸਿਆਲਾ, ਡਘਾਮ ਅਤੇ ਕਾਂਗਰਸ ਦੇ ਉਮੀਦਵਾਰ ਬੀਤ ਇਲਾਕੇ ਸੰਮਤੀ ਜੋਨ ਅਚਲਪੁਰ, ਮਨਸੋਵਾਲ ਅਤੇ ਭਡਿਆਰ ਤੋਂ ਜੇਤੂ ਰਹੇ | ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਸਮੁੰਦੜਾ ਜੋਨ ਤੋਂ ਅਤੇ ਇਕ ਆਜ਼ਾਦ ਉਮੀਦਵਾਰ ਬੀਣੇਵਾਲ ਜੋਨ ਤੋਂ ਜੇਤੂ ਰਿਹਾ ਹੈ | ਪੰਚਾਇਤੀ ਸੰਮਤੀ ਦੇ ਹੈਬੋਵਾਲ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਵਿੰਦਰ ਕੁਮਾਰ ਨੇ 1206 ਵੋਟਾਂ ਹਾਸਲ ਕਰਕੇ ਜਿੱਤ ਦਰਜ਼ ਕੀਤੀ ਹੈ | ਇਥੋਂ ਕਾਂਗਰਸ ਦੇ ਉਮੀਦਵਾਰ ਭੁਪਿੰਦਰ ਸਿੰਘ ਨੂੰ 510, ਭਾਜਪਾ ਉਮੀਦਵਾਰ ਦੇਵ ਰਾਜ ਨੂੰ 432 ਅਤੇ ਬਸਪਾ ਉਮੀਦਵਾਰ ਬਿਪਨ ਕੁਮਾਰ ਨੂੰ 148 ਵੋਟਾਂ ਹਾਸਿਲ ਹੋਈਆਂ ਹਨ | ਅਚਲਪੁਰ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਨੇ 1292 ਵੋਟਾਂ ਹਾਸਿਲ ਕਰਕੇ ਜਿੱਤ ਦਰਜ਼ ਕੀਤੀ ਹੈ | ਇਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਫੁੰਮਣ ਸਿੰਘ ਨੂੰ 1195 ਵੋਟਾਂ ਪਈਆਂ ਤੇ ਭਾਜਪਾ ਉਮੀਦਵਾਰ ਜਸਵਿੰਦਰ ਸਿੰਘ ਨੂੰ 383 ਵੋਟਾਂ ਹਾਸਿਲ ਹੋਈਆਂ | ਮਾਨਸੋਵਾਲ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲ ਕਿਸ਼ੋਰ (ਕਮਲ ਕਟਾਰੀਆ) ਨੇ 1252 ਵੋਟਾਂ ਹਾਸਿਲ ਕਰਕੇ ਜਿੱਤ ਦਰਜ਼ ਕੀਤੀ ਹੈ | ਇਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਵੀਰ ਸਿੰਘ ਨੂੰ 901 ਵੋਟਾਂ ਪਈਆਂ ਤੇ ਭਾਜਪਾ ਉਮੀਦਵਾਰ ਕਰਨ ਕੁਮਾਰ ਨੂੰ 737 ਵੋਟਾਂ ਹਾਸਿਲ ਹੋਈਆਂ | ਬੀਣੇਵਾਲ ਜੋਨ ਤੋਂ ਆਜ਼ਾਦ ਉਮੀਦਵਾਰ ਮੋਹਣ ਲਾਲ 930 ਵੋਟਾਂ ਲੈ ਕੇ ਜੇਤੂ ਰਿਹਾ ਹੈ | ਇਥੋਂ ਭਾਜਪਾ ਉਮੀਦਵਾਰ ਨਿਰੰਜਣ ਸਿੰਘ ਨੂੰ 659 ਵੋਟਾਂ ਤੇ ਆਪ ਉਮੀਦਵਾਰ ਰਾਮ ਲਾਲ ਨੂੰ 558 ਵੋਟਾਂ ਪ੍ਰਾਪਤ ਹੋਈਆਂ ਹਨ | ਭਡਿਆਰ ਜੋਨ ਤੋਂ ਕਾਂਗਰਸੀ ਉਮੀਦਵਾਰ ਸਰਵਣ ਕੁਮਾਰ ਕਿਸਾਣਾ 1570 ਵੋਟਾਂ ਹਾਸਿਲ ਕਰਕੇ ਜੇਤੂ ਰਹੇ ਹਨ | ਇਥੋਂ ਆਪ ਉਮੀਦਵਾਰ ਰਾਮ ਸ਼ਾਹ ਨੂੰ 1231 ਤੇ ਭਾਜਪਾ ਉਮੀਦਵਾਰ ਯਸ਼ਪਾਲ ਸਿੰਘ ਨੂੰ 373 ਵੋਟਾਂ ਪ੍ਰਾਪਤ ਹੋਈਆਂ ਹਨ | ਗੜ੍ਹੀ ਜੋਨ ਤੋਂ ਆਪ ਉਮੀਦਵਾਰ ਪਰਮਜੀਤ ਪਾਲ 988 ਵੋਟਾਂ ਹਾਸਿਲ ਕਰਕੇ ਜੇਤੂ ਰਿਹਾ ਹੈ | ਇਥੇ ਕਾਂਗਰਸ ਦੇ ਉਮੀਦਵਾਰ ਬਹਾਦਰ ਲਾਲ ਨੂੰ 670, ਬਸਪਾ ਦੇ ਕਸ਼ਮੀਰ ਸਿੰਘ ਨੂੰ 485 ਅਤੇ ਭਾਜਪਾ ਦੇ ਸਤਨਾਮ ਸਿੰਘ ਨੂੰ 211 ਵੋਟਾਂ ਮਿਲੀਆਂ ਹਨ | ਰੋਡ ਮਜਾਰਾ ਜੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਵੰਦਨਾ ਕੰਡਾ ਜੇਤੂ ਰਹੀ | ਇਥੋਂ ਕਾਂਗਰਸ ਦੀ ਕਮਲਜੀਤ ਕੌਰ ਨੂੰ 626 ਵੋਟਾਂ ਤੇ ਬਸਪਾ ਉਮੀਦਵਾਰ ਪ੍ਰਵੀਨ ਨੂੰ 474 ਵੋਟਾਂ ਮਿਲੀਆਂ | ਚੱਕ ਫੁੱਲੂ ਜੋਨ ਤੋਂ ਆਪ ਉਮੀਦਵਾਰ ਕੁਲਦੀਪ ਕੁਮਾਰ 967 ਵੋਟਾਂ ਲੈ ਕੇ ਜੇਤੂ ਰਹੇ, ਕਾਂਗਰਸ ਦੇ ਬਿਸੰਬਰ ਕੁਮਾਰ 928 ਵੋਟਾਂ, ਆਜ਼ਾਦ ਉਮੀਦਵਾਰ ਸੁੰਦਰ ਕੁਮਾਰ ਨੂੰ 16 ਵੋਟਾਂ ਤੇ ਭਾਜਪਾ ਦੇ ਉਮੀਦਵਾਰ ਅਮਰਜੀਤ ਨੂੰ 75 ਵੋਟਾਂ ਮਿਲੀਆਂ | ਸਿੰਬਲੀ ਜੋਨ ਤੋਂ ਆਪ ਉਮੀਦਵਾਰ ਸਤਵੀਰ ਕੌਰ 790 ਵੋਟਾਂ ਲੈ ਕੇ ਜੇਤੂ ਰਹੀ | ਇਥੋਂ ਕਾਂਗਰਸ ਦੀ ਉਮੀਦਵਾਰ ਮਹਿੰਦਰ ਕੌਰ ਨੂੰ 772 ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਗਦੀਪ ਕੌਰ ਨੂੰ 389 ਵੋਟਾਂ ਪਈਆਂ | ਸਮੁੰਦੜਾ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਨਿਸ਼ਾਨ ਸਿੰਘ ਭੰਵਰਾ 785 ਵੋਟਾਂ ਲੈ ਕੇ ਜੇਤੂ ਰਿਹਾ, ਇਥੋਂ ਆਪ ਉਮੀਦਵਾਰ ਅਨੂਪ ਕੁਮਾਰ ਨੂੰ 738, ਕਾਂਗਰਸ ਦੇ ਪ੍ਰਭਾਤ ਕੁਮਾਰ ਸਿੰਘ ਨੂੰ 519 ਤੇ ਬਸਪਾ ਦੇ ਰਾਮ ਜਸ ਨੂੰ 174 ਵੋਟਾਂ ਪਈਆਂ | ਪਨਾਮ ਜੋਨ ਤੋਂ ਆਪ ਉਮੀਦਵਾਰ ਲੈਕਚਰਾਰ ਸੋਹਣ ਲਾਲ 1132 ਵੋਟਾਂ ਹਾਸਿਲ ਕਰਕੇ ਜੇਤੂ ਰਹੇ, ਇਥੋਂ ਭਾਜਪਾ ਉਮੀਦਵਾਰ ਗੁਰਦੀਪ ਕੌਰ ਨੂੰ 454 ਤੇ ਕਾਂਗਰਸ ਉਮੀਦਵਾਰ ਜੋਗ ਰਾਜ ਨੂੰ 376 ਵੋਟਾਂ ਹਾਸਿਲ ਹੋਈਆਂ | ਬਸਿਆਲਾ ਜੋਨ ਤੋਂ ਆਪ ਉਮੀਦਵਾਰ ਸੁਖਵਿੰਦਰ ਕੌਰ 1281 ਵੋਟਾਂ ਲੈ ਕੇ ਜੇਤੂ ਰਹੇ ਤੇ ਇਥੋਂ ਕਾਂਗਰਸ ਦੀ ਉਮੀਦਵਾਰ ਅਮਨਦੀਪ ਕੌਰ ਨੂੰ 550 ਵੋਟਾਂ ਹਾਸਿਲ ਹੋਈਆਂ | ਡਘਾਮ ਜੋਨ ਤੋਂ ਆਪ ਉਮੀਦਵਾਰ ਮਨਜੀਤ ਕੌਰ 1018 ਵੋਟਾਂ ਹਾਸਲ ਕਰਕੇ ਜੇਤੂ ਰਹੀ | ਇਥੋਂ ਕਾਂਗਰਸ ਦੀ ਉਮੀਦਵਾਰ ਪਰਮਜੀਤ ਕੌਰ ਨੂੰ 461 ਤੇ ਆਜ਼ਾਦ ਉਮੀਦਵਾਰ ਸਤਿੰਦਰ ਕੌਰ ਨੂੰ 518 ਵੋਟਾਂ ਪਈਆਂ |