28 ਬੋਤਲਾਂ ਸ਼ਰਾਬ ਸਮੇਤ 1 ਕਾਬੂ
ਅਜੀਤ ਡੈਸਕ
23-12-2025
ਨਸਰਾਲਾ, 22 ਦਸੰਬਰ (ਸਤਵੰਤ ਸਿੰਘ ਥਿਆੜਾ)-ਪੁਲਿਸ ਚੌਂਕੀ ਨਸਰਾਲਾ ਦੇ ਮੁਲਾਜ਼ਮਾਂ ਵੱਲੋਂ 1 ਵਿਅਕਤੀ ਨੂੰ 28 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਨਸਰਾਲਾ ਦੇ ਮੁਲਾਜ਼ਮ ਏ. ਐੱਸ. ਆਈ. ਸੀਤਾ ਰਾਮ, ਏ. ਐੱਸ. ਆਈ. ਕਸ਼ਮੀਰੀ ਲਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਗਸ਼ਤ ਦੌਰਾਨ ਜਦੋਂ ਉਹ ਸਾਹਰੀ ਵਾਲੀ ਸੜਕ ਤੇ ਪਿੰਡ ਗਗਨੌਲੀ ਵੱਲ ਆ ਰਹੇ ਸੀ ਤਾਂ ਇੱਕ ਵਿਅਕਤੀ ਦੀ ਸ਼ੱਕ ਪੈਣ ਤੇ ਤਲਾਸ਼ੀ ਲਈ ਤਾਂ ਉਸ ਤੋਂ 28 ਬੋਤਲਾਂ ਹਿਮਾਚਲੀ ਸ਼ਰਾਬ ਬਰਾਮਦ ਹੋਈਆਂ | ਕਥਿਤ ਦੋਸ਼ੀ ਦੀ ਪਹਿਚਾਣ ਮਨਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮੇਘੋਵਾਲ ਗੰਜ਼ਿਆਂ ਵਜੋਂ ਹੋਈ ਹੈ | ਇਸ ਸੰਬੰਧੀ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਬੁੱਲੋ੍ਹਵਾਲ 'ਚ ਮਾਮਲਾ ਦਰਜ਼ ਕੀਤਾ ਗਿਆ ਹੈ |