ਹਾਜੀਪੁਰ, 25 ਦਸੰਬਰ (ਜੋਗਿੰਦਰ ਸਿੰਘ)- ਦੂਨ ਪਬਲਿਕ ਸਕੂਲ ਹਾਜੀਪੁਰ ਵਿਚ ਵਿਦਿਆਲੇ ਦਾ ਸਾਲਾਨਾ ਸਮਾਰੋਹ ਵਰ੍ਹਾ 2025 ਬੜੇ ਉਤਸ਼ਾਹ ਅਤੇ ਖ਼ੁਸ਼ੀਆਂ ਨਾਲ ਮਨਾਇਆ ਗਿਆ | ਇਹ ਸਮਾਰੋਹ ਦੋ ਦਿਨਾਂ ਵਿਚ ਸੰਪੰਨ ਹੋਇਆ | ਪਹਿਲੇ ਦਿਨ TਪਲਛਿਨU ਅਤੇ ਦੂਜੇ ਦਿਨ TਪਰਿਵਰਤਨU ਵਿਸ਼ੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤੇ ਗਏ | ਪ੍ਰੋਗਰਾਮ ਵਿਚ ਕਿੰਡਰਗਾਰਟਨ ਤੋਂ ਪਹਿਲੀ ਕਲਾਸ ਤੱਕ ਦੇ ਨੰਨੇ ਵਿਦਿਆਰਥੀਆਂ ਨੇ ਰੰਗ-ਬਰੰਗਿਆਂ ਅਤੇ ਮਨਮੋਹਕ ਪ੍ਰਸਤੁਤੀਆਂ ਨਾਲ ਸਭ ਦਾ ਦਿਲ ਜਿੱਤ ਲਿਆ | ਵਿਸ਼ੇਸ਼ ਮਹਿਮਾਨ ਵਜੋਂ ਦੂਨ ਗਰੁੱਪ ਆਫ਼ ਸਕੂਲਜ਼ ਦੇ ਨਿਰਦੇਸ਼ਕ ਡਾ. ਸ਼ਰਦ ਚੰਦਰਣ ਹਾਜ਼ਰ ਰਹੇ | ਇਸ ਮੌਕੇ ਮੁੱਖ ਮਹਿਮਾਨ ਦੀਪਕ ਸ਼ਰਮਾ ਪਿ੍ੰਸੀਪਲ ਸ਼ਹੀਦ ਅਰਵਿੰਦ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਰਿਆਣਾ ਰਹੇ | ਦੂਜੇ ਦਿਨ ਸਾਲਾਨਾ ਸਮਾਰੋਹ Tਪਰਿਵਰਤਨ 2025U ਵਿਚ ਦੂਜੀ ਤੋਂ ਗਿਆਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਸਮਾਜ ਵਿਚ ਹੋ ਰਹੇ ਸਕਾਰਾਤਮਿਕ ਬਦਲਾਵਾਂ ਨੂੰ ਨਿ੍ਤ, ਨਾਟਿਕਾ ਅਤੇ ਸੰਗੀਤ ਰਾਹੀਂ ਦਰਸਾਇਆ | ਇਸ ਮੌਕੇ ਮੁੱਖ ਮਹਿਮਾਨ ਰਾਜੇਸ਼ ਸਿੰਘ ਪਿ੍ੰਸੀਪਲ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਵਿਦਿਆਲਯ ਕਾਮਾਹੀ ਦੇਵੀ ਹਾਜ਼ਰ ਰਹੇ | ਪਿ੍ੰਸੀਪਲ ਸੰਜੁਕਤਾ ਮਜੁਮਦਾਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਸਾਂਸਕਿ੍ਤਿਕ ਪ੍ਰੋਗਰਾਮ ਵਿਚ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ, ਨੇਤਿ੍ਤਵ ਸਮਰੱਥਾ ਅਤੇ ਰਚਨਾਤਮਿਕਤਾ ਨੂੰ ਨਿਖਾਰਨ ਵਿਚ ਅਹੰਕਾਰ ਪੂਰਨ ਭੂਮਿਕਾ ਨਿਭਾਉਂਦੇ ਹਨ | ਡਾ. ਐਲ. ਚਿਤ੍ਰਾਰਾਮਨ ਨੇ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਸਾਂਸਕਿ੍ਤਿਕ ਗਤੀਵਿਧੀਆਂ ਵਿਦਿਆਰਥੀਆਂ ਦੇ ਵਿਅਕਤਿਤਵ ਨਿਰਮਾਣ ਲਈ ਬਹੁਤ ਜ਼ਰੂਰੀ ਹਨ | ਮੁੱਖ ਮਹਿਮਾਨਾਂ ਨੇ ਆਪਣੇ ਸੰਬੋਧਨ ਵਿਚ ਵਿਦਿਆਲੇ ਵਲੋਂ ਆਯੋਜਿਤ ਇਸ ਤਰ੍ਹਾਂ ਦੇ ਸਮਾਰੋਹਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਬਹੁਤ ਲੋੜੀਂਦੇ ਹਨ | ਵਿਦਿਆਲੇ ਦੇ ਪ੍ਰਬੰਧਕ ਰੋਹਿਤ ਕਟਨਾ ਅਤੇ ਰਿਚਾ ਕਟਨਾ ਨੇ ਕਿਹਾ ਕਿ ਸਾਡਾ ਵਿਦਿਆਲਾ ਕੇਵਲ ਇੱਕ ਇਮਾਰਤ ਨਹੀਂ, ਬਲਕਿ ਬੱਚਿਆਂ ਦੇ ਸੁਪਨਿਆਂ ਦੀ ਨੀਂਹ ਹੈ |