ਮਾਹਿਲਪੁਰ, 25 ਦਸੰਬਰ (ਰਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਖ਼ਾਲਸਾ ਸਾਜਨ ਦਿਵਸ ਅਪ੍ਰੈਲ 2026 ਨੂੰ ਯਾਤਰਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਨੂੰ ਭੇਜੇ ਜਾ ਰਹੇ ਜਥੇ ਸਬੰਧੀ ਮੀਟਿੰਗ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਵਿਖੇ ਡਾ. ਜੰਗ ਬਹਾਦਰ ਸਿੰਘ ਰਾਏ ਮੈਂਬਰ ਅੰਤਿ੍ੰਗ ਕਮੇਟੀ ਅੰਮਿ੍ਤਸਰ ਤੇ ਮੈਨੇਜਰ ਗੁਰਦਿਆਲ ਸਿੰਘ ਦੀ ਹੋਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਲ 2026 ਨੂੰ ਮਨਾਏ ਜਾ ਰਹੇ ਖ਼ਾਲਸਾ ਦਿਵਸ ਨੂੰ ਲੈ ਕੇ ਪਾਕਿਸਤਾਨ ਵਿਖੇ ਗੁਰਧਾਮਾਂ ਦੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂ ਆਪਣੇ ਪਾਸਪੋਰਟ ਮੈਨੇਜਰ ਗੁਰਦੁਆਰਾ ਸ਼ਹੀਦਾਂ ਵਿਖੇ ਜਮ੍ਹਾਂ ਕਰਵਾਉਣ ਤਾਂ ਜੋ ਉਨ੍ਹਾਂ ਦੀ ਕਾਗ਼ਜ਼ੀ ਕਾਰਵਾਈ ਸਮੇਂ ਸਿਰ ਕੀਤੀ ਜਾ ਸਕੇ ਤੇ ਉਨ੍ਹਾਂ ਨੂੰ ਵੀਜ਼ੇ ਦਿੱਤੇ ਸਕਣ | ਇਸ ਮੌਕੇ ਸੁਖਜਿੰਦਰ ਸਿੰਘ ਭਾਮ, ਹੈੱਡ ਗ੍ਰੰਥੀ ਹਰਬੰਸ ਸਿੰਘ, ਮਨਵੀਰ ਸਿੰਘ ਚੰਬਲਾਂ, ਹਰਸਿਮਰਨ ਸਿੰਘ, ਗੁਰਲਾਟ ਸਿੰਘ, ਜ਼ੋਰਾਵਰ ਸਿੰਘ, ਰਾਜ ਪ੍ਰੀਤ ਸਿੰਘ, ਰਵਿੰਦਰ ਸਿੰਘ, ਕੁਲਵੀਰ ਸਿੰਘ, ਲਖਵੀਰ ਸਿੰਘ ਲੱਖਾ, ਕਰਨੈਲ ਸਿੰਘ, ਅਮਰੀਕ ਸਿੰਘ, ਜਸਵਿੰਦਰ ਸਿੰਘ, ਮਾਨ ਸਿੰਗ, ਰਾਜਨ ਸਿੰਘ ਹਾਜ਼ਰ ਸਨ |