ਕੋਟਫ਼ਤੂਹੀ, 25 ਦਸੰਬਰ (ਅਟਵਾਲ)-ਕੋਟਫ਼ਤੂਹੀ ਬਲਾਕ ਦੇ ਸਕੂਲਾਂ ਦਾ ਗਣਿਤ ਮੇਲਾ ਬਲਾਕ ਨੋਡਲ ਅਫ਼ਸਰ ਪਿ੍ੰਸੀਪਲ ਜਰਨੈਲ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਟਫ਼ਤੂਹੀ ਵਿਖੇ ਸਕੂਲ ਮੱੁਖੀ ਲੈਕਚਰਾਰ ਪਰਮਿੰਦਰ ਕੁਮਾਰ ਦੀ ਸਰਪ੍ਰਸਤੀ ਹੇਠ ਅਤੇ ਉਂਕਾਰ ਸਿੰਘ ਬਲਾਕ ਰਿਸੋਰਸ ਕੋਆਰਡੀਨੇਟਰ ਦੀ ਦੇਖ ਰੇਖ ਕਰਵਾਇਆ ਗਿਆ | ਇਸ ਵਿਚ ਕੋਟਫ਼ਤੂਹੀ ਬਲਾਕ ਦੇ ਸਕੂਲਾਂ ਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਗਣਿਤ ਮੇਲੇ ਵਿੱਚ ਮਨੋਰੰਜਨ ਗਣਿਤ ਥੀਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਟਫ਼ਤੂਹੀ ਦੇ ਵਿਦਿਆਰਥੀ ਮਾਨਵਜੋਤ ਸਿੰਘ ਢਿੱਲੋਂ ਨੇ ਪਹਿਲਾ ਸਥਾਨ, ਗਣਿਤ ਮਾਡਲ ਥੀਮ ਮੁਕਾਬਲੇ ਵਿਚੋਂ ਸਰਕਾਰੀ ਹਾਈ ਸਕੂਲ ਬਿੰਜੋ ਦੇ ਵਿਦਿਆਰਥੀ ਜਸਪ੍ਰੀਤ ਨੇ ਪਹਿਲਾ ਸਥਾਨ, ਰੋਜ਼ਾਨਾ ਅਸਲ ਜ਼ਿੰਦਗੀ ਵਿੱਚ ਗਣਿਤ ਦੀ ਵਰਤੋਂ ਥੀਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਫ਼ਤੂਹੀ ਦੇ ਵਿਦਿਆਰਥੀ ਨਿਖਿਲ ਸਿੰਘ ਅਤੇ ਭਾਰਤੀ ਲੋਕਾਚਾਰ ਵਿੱਚ ਗਣਿਤ ਥੀਮ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੈਰੜ-ਅੱਛਰਵਾਲ ਦੇ ਵਿਦਿਆਰਥੀ ਮੁਹੰਮਦ ਅਹਿਮਦ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੁਕਾਬਲੇ ਵਿਚ ਜਗਦੀਪ ਕੌਰ, ਕੁਲਦੀਪ ਕੁਮਾਰ ਅਤੇ ਰਕੇਸ਼ ਕੁਮਾਰ ਨੇ ਬਤੌਰ ਜੱਜਾਂ ਦਾ ਰੋਲ ਅਦਾ ਕੀਤਾ | ਸਟੇਜ ਸੰਚਾਲਨ ਸੁਖਮੀਨ ਕੌਰ ਨੇ ਬਾਖ਼ੂਬੀ ਕੀਤਾ | ਇਸ ਮੌਕੇ ਗੁਰਮੀਤ ਸਿੰਘ, ਰਾਮ ਗੋਪਾਲ, ਬਲਦੇਵ ਸਿੰਘ, ਹਰਮਿੰਦਰ ਸਿੰਘ, ਹਰਜਿੰਦਰ ਕੌਰ, ਰਿੰਕੂ ਸਿੰਘ, ਪਰਮਿੰਦਰ ਕੌਰ, ਸੁਖਬੀਰ ਸਿੰਘ, ਗੁਰਵਿੰਦਰ ਸਿੰਘ, ਰੂਬੀ ਰਾਣੀ, ਗੁਰਪ੍ਰੀਤ ਸਿੰਘ, ਰਮਨਦੀਪ ਕੌਰ, ਅਰਵਿੰਦਰ ਕੌਰ, ਜਸਪ੍ਰੀਤ ਕੌਰ, ਚਰਨਜੀਤ ਕੌਰ, ਰੂਬੀ ਰਾਣੀ, ਸਤਪਾਲ ਸਿੰਘ, ਮਨਿੰਦਰ ਕੌਰ, ਮਨੋਹਰ ਲਾਲ, ਮਨਿੰਦਰ ਕੁਮਾਰ, ਅਸ਼ਵਨੀ ਕੁਮਾਰ, ਮਨਜਿੰਦਰ ਸਿੰਘ, ਹਰਿੰਦਰ ਸਿੰਘ, ਅਮਰਜੀਤ ਕੌਰ, ਕੁਸ਼ੱਲਿਆ ਕੁਮਾਰੀ, ਅਰੁਣ ਕੁਮਾਰ, ਨਵਜੋਤ ਸਿੰਘ, ਚਮਕੌਰ ਸਿੰਘ ਆਦਿ ਹਾਜ਼ਰ ਸਨ |