ਮਾਹਿਲਪੁਰ, 25 ਦਸੰਬਰ (ਰਜਿੰਦਰ ਸਿੰਘ)-ਪਿੰਡ ਬਘੌਰਾ ਵਿਖੇ ਵਿਖੇ ਸੰਤ ਬਲਜੀਤ ਸਿੰਘ ਦੀ ਰਹਿਨੁਮਾਈ ਹੇਠ ਮਨੁੱਖਤਾ ਦੀ ਸੇਵਾ ਤੇ ਭਲਾਈ ਨੂੰ ਸਮਰਪਿਤ ਚੱਲ ਰਹੀ ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂ ਨਗਰ ਦੀ ਬ੍ਰਾਂਚ ਮਾਹਿਲਪੁਰ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਡਾ. ਦਰਬਾਰੀ ਲਾਲ ਤੇ ਬਲਵਿੰਦਰ ਸਿੰਘ ਫਾਰਮਾਸਿਸਟ ਦੀ ਸਮੁੱਚੀ ਟੀਮ ਵੱਲੋਂ 400 ਦੇ ਕਰੀਬ ਮਰੀਜ਼ਾਂ ਦਾ ਮੁਫ਼ਤ ਬਲੱਡ ਪੈ੍ਰਸ਼ਰ ਤੇ ਸ਼ੂਗਰ ਸਮੇਤ ਹੋਰ ਕਈ ਟੈੱਸਟ ਕਰਕੇ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਕਨਵੀਨਰ ਮੂਲ ਰਾਜ, ਬਲਾਕ ਸੰਮਤੀ ਮੈਂਬਰ ਨਵਨੀਤ ਕੌਰ, ਮਾ. ਸੁਰਿੰਦਰ ਸਿੰਘ ਬਘੌਰਾ ਨੇ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਸੰਸਥਾ ਵੱਲੋਂ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਜਾਤ ਪਾਤ, ਧਰਮ ਤੋਂ ਉੱਪਰ ਉੱਠ ਕੇ ਇਸ ਤਰ੍ਹਾਂ ਦੇ ਭਲਾਈ ਦੇ ਕਾਰਜ ਕਰਕੇ ਸਮਾਜ 'ਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਲੋੜਵੰਦਾਂ ਦੀ ਵੱਡੀ ਪੱਧਰ 'ਚ ਮਦਦ ਕਰ ਰਹੇ ਹਨ | ਇਸ ਮੌਕੇ ਪਾਲ ਰਾਮ ਠੁਆਣਾ, ਇੰਸ. ਸਰਵਣ ਸਿੰਘ, ਰੁਪਿੰਦਰ ਸੋਨੂੰ, ਰਿਤੀਕਾ ਸੰਧੂ, ਮੰਥਨ, ਸਾਹਿਲ, ਗੁਰਜੀਤ ਸਿੰਘ ਖ਼ਾਨਪੁਰ, ਬਲਦੇਵ ਸਿੰਘ, ਹਰਬੰਸ ਕੌਰ ਸੰਦੀਪ ਸਿੰਘ, ਹਾਜ਼ਾਰਾ ਸਿੰਘ, ਰਿਟਾ. ਮੈਨੇਜਰ ਸੁਰਿੰਦਰ ਪਾਲ, ਅਸ਼ੋਕ ਕੁਮਾਰ, ਬਲਵਿੰਦਰ ਸਿੰਘ ਬਾੜੀਆ, ਵਰਿੰਦਰ ਕੁਮਾਰ, ਕੁਲਵਿੰਦਰ ਸਾਹਨੀ ਹਾਜ਼ਰ ਸਨ |