ਮਾਹਿਲਪੁਰ, 26 ਦਸੰਬਰ (ਰਜਿੰਦਰ ਸਿੰਘ)-ਗੁਰਦੁਆਰਾ ਧਰਮਸ਼ਾਲਾ ਮਾਹਿਲਪੁਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ ਵਿਚ ਸਜਾਇਆ ਗਿਆ | ਇਹ ਵਿਸ਼ਾਲ ਨਗਰ ਕੀਰਤਨ ਵੱਖ-ਵੱਖ ਸਥਾਨਾਂ, ਮੁਹੱਲਿਆਂ ਅਤੇ ਪੂਰੇ ਮਾਹਿਲਪੁਰ ਸ਼ਹਿਰ ਦੀ ਪਰਿਕਰਮਾ ਕਰਨ ਉਪਰੰਤ ਦੇਰ ਸ਼ਾਮ ਨੂੰ ਗੁਰਦੁਆਰਾ ਧਰਮਸ਼ਾਲਾ ਵਿਖੇ ਸਮਾਪਤ ਹੋਇਆ | ਇਸ ਨਗਰ ਕੀਰਤਨ ਦਾ ਇਲਾਕੇ ਦੀਆਂ ਸੰਗਤਾਂ ਵਲੋਂ ਸਵਾਗਤੀ ਗੇਟ ਬਣਾ ਕੇ ਭਰਵਾਂ ਅਤੇ ਨਿੱਘਾ ਸਵਾਗਤ ਕਰਨ ਦੇ ਨਾਲ ਨਾਲ ਸੰਗਤਾਂ ਲਈ ਲੰਗਰਾਂ ਪ੍ਰਬੰਧ ਦਾ ਕੀਤਾ ਗਿਆ | ਨਗਰ ਕੀਰਤਨ 'ਚ ਭਾਈ ਕਸ਼ਮੀਰ ਸਿੰਗ ਦੇ ਕੀਰਤਨੀ ਜਥੇ ਬੀਬੀ ਤਜਿੰਦਰ ਕੌਰ ਸਨੀ ਖ਼ਾਲਸਾ, ਜਸਵੀਰ ਕੌਰ ਖ਼ਾਲਸਾ ਅਤੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ | ਇਸ ਮੌਕੇ ਸੰਤ ਬੀਬੀ ਜਸਪ੍ਰੀਤ ਕੌਰ ਬੁੰਗਾ ਸਾਹਿਬ, ਪ੍ਰਧਾਨ ਪ੍ਰੋ.ਅਪਿੰਦਰ ਸਿੰਘ, ਜਗਦੀਪ ਸਿੰਘ ਵਾਈਸ ਪ੍ਰਧਾਨ, ਪਿ੍ੰ. ਸੁਰਿੰਦਰਪਾਲ ਸਿੰਘ ਪ੍ਰਦੇਸੀ, ਗੁਰਪ੍ਰੀਤ ਸਿੰਘ ਬੈਂਸ, ਹਰਪ੍ਰੀਤ ਸਿੰਘ ਬੈਂਸ, ਜਸਪ੍ਰੀਤ ਸਿੰਘ ਬੈਂਸ, ਮੈਨੇਜਰ ਸਵਰਨ ਸਿੰਘ, ਕਸ਼ਮੀਰ ਸਿੰਘ ਮੰਡੀ ਵਾਲੇ, ਜਸਵੀਰ ਸਿੰਘ ਜੰਡੋਲੀ, ਅਮਰੀਕ ਸਿੰਘ ਸੀਹਰਾ, ਸੁਖਵੰਤ ਸਿੰਘ ਸੁੱਖਾ, ਪਿ੍ੰ. ਰੁਪਿੰਦਰਜੋਤ ਸਿੰਘ ਬੱਬੂ, ਮਾ. ਜਗਜੀਤ ਸਿੰਘ ਗਣੇਸ਼ਪੁਰ, ਗ੍ਰੰਥੀ ਸੁਖਵੀਰ ਸਿੰਘ, ਪਿ੍ੰ.ਇੰਦਰਜੀਤ ਸਿੰਘ ਬੈਂਸ, ਪਰਮਿੰਦਰ ਸਿੰਘ, ਬਲਵੰਤ ਸਿੰਘ ਮੱਖਣ, ਗੁਰਦਿਆਲ ਸਿੰਘ, ਮਹਾਂਵੀਰ ਸਿੰਘ, ਗਿਆਨੀ ਜੁਗਿੰਦਰ ਸਿੰਘ, ਸਤਵੀਰ ਸਿੰਘ ਸੰਤਾ, ਗ੍ਰੰਥੀ ਸੁਰਜੀਤ ਸਿੰਘ, ਬਹਾਦਰ ਸਿੰਘ, ਸਰਬਦਿਆਲ ਸਿੰਘ ਰਾਜਾ, ਅਮਨਦੀਪ ਸਿੰਘ ਰਾਜਾ, ਮਨਦੀਪ ਸਿੰਘ ਬੈਂਸ, ਸਤਵੰਤ ਸਿੰਘ ਬੈਂਸ, ਕਰਮਜੀਤ ਸਿੰਘ, ਕੇਵਲ ਸਿੰਘ, ਗੁਰਮੀਤ ਸਿੰਘ, ਭੋਲਾ ਸਿੰਘ, ਖੁਸ਼ਵੰਤ ਸਿੰਘ ਬੈਂਸ, ਬੰਤ ਸਿੰਘ ਬੈਂਸ, ਮਾ. ਮਲਕੀਤ ਸਿੰਘ, ਇਲਾਕੇ ਦੀਆ ਸੰਗਤਾਂ ਹਾਜ਼ਰ ਸਨ |