ਗੜ੍ਹਸ਼ੰਕਰ, 27 ਦਸੰਬਰ (ਧਾਲੀਵਾਲ)-ਗੁਰਸੇਵਾ ਕਾਲਜ ਆਫ਼ ਨਰਸਿੰਗ ਪਨਾਮ ਵਿਖੇ ਚੱਲ ਰਹੇ ਵੱਖ-ਵੱਖ ਕੋਰਸਾਂ ਦੀਆਂ ਖ਼ਾਲੀ ਸੀਮਤ ਸੀਟਾਂ ਵਿਚ ਸਿੱਧੇ ਦਾਖ਼ਲੇ ਲਈ ਕੌਂਸਲਿੰਗ 30 ਅਤੇ 31 ਦਸੰਬਰ ਨੂੰ ਕਾਲਜ ਕੈਂਪਸ ਵਿਚ ਹੋਣ ਜਾ ਰਹੀ ਹੈ | ਗੁਰਸੇਵਾ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਡਾ. ਜੰਗ ਬਹਾਦਰ ਸਿੰਘ ਰਾਏ ਨੇ ਦੱਸਿਆ ਕਿ ਕਾਲਜ ਵਿਚ ਚੱਲ ਰਹੇ ਕੋਰਸ ਬੀ.ਐੱਸ.ਸੀ. ਨਰਸਿੰਗ ਪੋਸਟ ਬੇਸਿਕ, ਸਰਟੀਫਿਕੇਟ ਕੋਰਸ ਇਨ ਹੋਮ ਬੇਸਡ ਕੇਅਰ ਹੈਲਪਰ, ਸਰਟੀਫਿਕੇਟ ਕੋਰਸ ਇਨ ਹੋਸਪੀਟਲ ਐਂਡ ਹੋਮ ਬੇਸਡ ਕੇਅਰ ਅਟੈਂਡੈਂਟ, ਸਰਟੀਫਿਕੇਟ ਕੋਰਸ ਇਨ ਆਪ੍ਰੇਸ਼ਨ ਥੀਏਟਰ ਅਟੈਂਡੈਂਟ, ਸਰਟੀਫਿਕੇਟ ਕੋਰਸ ਇਨ ਨੈਨੀ ਕੇਅਰ ਵਿਚ ਸਿੱਧੇ ਦਾਖ਼ਲੇ ਲਈ 30 ਦਸੰਬਰ ਸਵੇਰੇ 10 ਵਜੇ ਤੱਕ ਅਪਲਾਈ ਕੀਤਾ ਜਾ ਸਕਦਾ ਹੈ | ਇਨ੍ਹਾਂ ਕੋਰਸਾਂ ਲਈ ਕੌਂਸਲਿੰਗ 30 ਅਤੇ 31 ਦਸੰਬਰ ਨੂੰ ਦੁਪਹਿਰ 1 ਵਜੇ ਪਿ੍ੰਸੀਪਲ ਦਫ਼ਤਰ ਵਿਖੇ ਹੋਵੇਗੀ | ਉਨ੍ਹਾਂ ਦੱਸਿਆ ਕਿ ਜਿਹੜੇ ਬੱਚੇ ਬੀ.ਐੱਸ. ਨਰਸਿੰਗ (ਬੇਸਿਕ) ਵਿਚ ਦਾਖਲਾ ਲੈਣਾ ਚਾਹੁੰਦੇ ਹਨ ਉਨ੍ਹਾਂ ਦੀ ਕੌਂਸਲਿੰਗ ਜੀ.ਜੀ.ਐਸ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ 30 ਦਸੰਬਰ ਨੂੰ ਸਵੇਰੇ 9 ਵਜੇ ਹੋਵੇਗੀ | ਉਨ੍ਹਾਂ ਗੁਰਸੇਵਾ ਨਰਸਿੰਗ ਕਾਲਜ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਮੇਂ ਸਿਰ ਕੌਂਸਲਿੰਗ ਵਿਚ ਪਹੁੰਚਣ ਦਾ ਸੱਦਾ ਦਿੱਤਾ |