ਮਾਹਿਲਪੁਰ, 28 ਦਸੰਬਰ (ਰਜਿੰਦਰ ਸਿੰਘ)-ਦੋਆਬਾ ਵਾਤਾਵਰਣ ਪ੍ਰੇਮੀ ਕਮੇਟੀ ਮਾਹਿਲਪੁਰ ਦੇ ਸੰਚਾਲਕ ਪਿ੍ੰਸੀਪਲ ਰੁਪਿੰਦਰਜੋਤ ਸਿੰਘ ਦੇ ਚਾਚਾ ਸੁਰਿੰਦਰ ਸਿੰਘ ਜੋ ਕਿ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਸਨ ਉਨ੍ਹਾਂ ਦੇ ਅੰਤਿਮ ਅਰਦਾਸ ਮੌਕੇ ਪਰਿਵਾਰ ਵੱਲੋਂ ਬੂਟਿਆਂ ਦਾ ਲੰਗਰ ਲਗਾਇਆ ਗਿਆ | ਇਹ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਛੋਟੇ ਭਰਾ ਰਜਿੰਦਰ ਸਿੰਘ ਫਲੋਰਾ ਨੇ ਦੱਸਿਆ ਕਿ ਸਵ: ਸੁਰਿੰਦਰ ਸਿੰਘ ਆਪ ਖ਼ੁਦ ਵਾਤਾਵਰਣ ਪ੍ਰੇਮੀ ਸਨ ਤੇ ਸਾਨੂੰ ਸਾਰਿਆਂ ਨੂੰ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਵੱਧ ਤੋ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਨੰੂ ਪਲੀਤ ਹੋਣ ਤੋਂ ਬਚਾਇਆ ਜਾ ਸਕੇ | ਇਸ ਸਮੇਂ ਅਜੀਤ ਸਿੰਘ ਸਪੁੱਤਰ, ਹਰਸ਼ਨ ਕੌਰ, ਜੁਝਾਰ ਕੌਰ, ਪਿ੍ੰ: ਸੁਰਿੰਦਰ ਪਾਲ ਸਿੰਘ ਪਰਦੇਸੀ, ਜਗਜੀਤ ਸਿੰਘ ਗਣੇਸ਼ਪੁਰ, ਦਲਜਿੰਦਰ ਸਿੰਘ, ਸੁਰਜੀਤ ਸਿੰਘ, ਪਿ੍ੰ: ਕੁਲਤਰਨ ਸਿੰਘ, ਅਮਰਦੀਪ ਸਿੰਘ, ਰਵਿੰਦਰ ਸਿੰਘ, ਹਰਪ੍ਰੀਤ ਸਿੰਘ ਮਾਣਕੂ, ਚਿੱਤਰਕਾਰ ਬੁੱਧ ਸਿੰਘ, ਬਲਦੀਸ਼ ਕੌਰ, ਤੇਜਿੰਦਰ ਕੌਰ, ਅਮਰਦੀਪ ਸਿੰਘ ਆਦਿ ਹਾਜ਼ਰ ਸਨ |