ਰਾਏਕੋਟ, 31 ਮਈ (ਬਲਵਿੰਦਰ ਸਿੰਘ ਲਿੱਤਰ)-ਨਾਮਵਰ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ (ਮਿੱਡਟਾਊਨ-3070) ਰਾਏਕੋਟ ਵਲੋਂ ਕਲੱਬ ਪ੍ਰਧਾਨ ਅਤਰ ਸਿੰਘ ਚੱਢਾ ਦੀ ਯੋਗ ਅਗਵਾਈ ਹੇਠ ਸਥਾਨਕ ਸ਼ਹਿਰ ਦੇ ਸਰਦਾਰ ਸੋਭਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਾਤਾਵਰਨ ਤੇ ਪਾਣੀ ਦੀ ਸਾਂਭ-ਸੰਭਾਲ ਅਤੇ ਨਸ਼ਿਆਂ ਖਿਲਾਫ਼ ਜਾਗਰੂਕ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਰੋਟਰੀ ਕਲੱਬ ਰਾਏਕੋਟ ਦੇ ਪ੍ਰਧਾਨ ਅਤਰ ਸਿੰਘ ਚੱਢਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਹੇਠੋਂ ਕੁਦਰਤੀ ਅਨਮੋਲ ਸੋਮਾ ਪਾਣੀ ਦਾ ਪੱਧਰ ਦਿਨੋਂ-ਦਿਨ ਘੱਟਦਾ ਜਾ ਰਿਹਾ ਹੈ, ਜੋ ਬਿਲਕੁੱਲ ਖ਼ਤਰੇ ਦੇ ਨਿਸ਼ਾਨ 'ਤੇ ਪੁੱਜ ਚੁੱਕਾ ਹੈ | ਇਸ ਸਮੇਂ ਸਕੂਲ 'ਚ ਇੰਟਰੈਕਟ ਕਲੱਬ ਦਾ ਗਠਨ ਕਰਕੇ ਬਲਕਰਨ ਸਿੰਘ ਨੂੰ ਕਲੱਬ ਪ੍ਰਧਾਨ ਅਤੇ ਹਰਲੀਨ ਕੌਰ ਬੜਿੰਗ ਨੂੰ ਸੈਕਟਰੀ ਵਜੋਂ ਚੁਣਿਆ ਗਿਆ | ਅਖ਼ੀਰ ਵਿਚ ਸਕੂਲ ਪਿ੍ੰਸੀਪਲ ਸ਼੍ਰੀਮਤੀ ਕਵਿਤਾ ਸ਼ਰਮਾ ਨੇ ਰੋਟਰੀ ਕਲੱਬ ਰਾਏਕੋਟ ਦੇ ਸਮੂਹ ਅਹੁਦੇਦਾਰਾਂ ਦਾ ਇਸ ਕੀਤੇ ਉਪਰਾਲੇ ਲਈ ਧੰਨਵਾਦ ਕੀਤਾ | ਇਸ ਮੌਕੇ ਕਲੱਬ ਸਕੱਤਰ ਸੰਤੋਸ਼ ਕੁਮਾਰ, ਪ੍ਰੋਜੈਕਟ ਚੇਅਰਮੈਨ ਸੰਤ ਰਾਮ ਸਿੰਘ, ਪ੍ਰੋਜੈਕਟ ਕੋ-ਚੇਅਰਮੈਨ ਗੁਰਦੇਵ ਸਿੰਘ ਤਲਵੰਡੀ, ਸਕੂਲ ਸਟਾਫ਼ ਸ਼੍ਰੀਮਤੀ ਸ਼ਰਨਜੀਤ ਕੌਰ, ਹਰਪ੍ਰੀਤ ਸਿੰਘ, ਬਲਜੀਤ ਕੌਰ, ਮਨਦੀਪ ਸਿੰਘ, ਜਗਤਾਰ ਸਿੰਘ, ਰਾਜਨਦੀਪ ਕੌਰ, ਜਸਪਾਲ ਸਿੰਘ, ਮੁਨੀਸ਼ ਮਿੱਤਲ, ਸਾਕਸ਼ੀ, ਮੀਨਾਕਸ਼ੀ, ਦਲਜਿੰਦਰ ਸਿੰਘ, ਸਰਬਜੀਤ ਕੌਰ ਆਦਿ ਹਾਜ਼ਰ ਸਨ |