29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਦੇ ਵਿਦਿਆਰਥੀਆਂ ਨੇ ਕਬੱਡੀ ਵਿਚ ਮਾਰੀਆਂ ਮੱਲਾਂ

Ad Position 21
No active advertisement
ਅਜੀਤ ਡੈਸਕ 01-06-2025
ਸਿੱਧਵਾਂ ਬੇਟ, 31 ਮਈ (ਜਸਵੰਤ ਸਿੰਘ ਸਲੇਮਪੁਰੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ.ਬੀ.ਐੱਸ.ਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਦੇ ਵਿਦਿਆਰਥੀਆਂ ਨੇ ਕਬੱਡੀ ਨੈਸ਼ਨਲ ਸਟਾਇਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣਾ ਤੇ ਸਕੂਲ ਦਾ ਨਾਂ ਚਮਕਾਇਆ | ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ੰਸੀਪਲ ਮੈਡਮ ਮੋਨਾ ਠਾਕੁਰ ਨੇ ਦੱਸਿਆ ਕਿ ਗੋਲਡਨ ਅਰਥ ਸਕੂਲ ਮੁੱਲਾਪੁਰ (ਲੁਧਿਆਣਾ) ਵਿਖੇ ਕਬੱਡੀ ਦੇ ਹੋਏ ਮੁਕਾਬਲਿਆਂ ਵਿਚ ਸਾਡੇ ਸਕੂਲ ਦੀ ਅੰਡਰ-14 ਲੜਕਿਆਂ ਅਤੇ ਅੰਡਰ-14 ਲੜਕੀਆਂ, ਅੰਡਰ 17-ਲੜਕਿਆਂ ਅਤੇ ਅੰਡਰ-17 ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਅੰਡਰ-19 ਲੜਕਿਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਡੀ. ਪੀ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਹੋਰ ਬੱਚਿਆਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਸਨੀ ਅਰੋੜਾ, ਵਾਈਸ ਚੇਅਰਮੈਨ ਰਜਿੰਦਰ ਕੁਮਾਰ ਬਾਵਾ, ਪ੍ਰਧਾਨ ਹਰੀਕਿ੍ਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸੈਕਟਰੀ ਅੰਜੂ ਬਾਲਾ ਅਤੇ ਗਗਨਦੀਪ ਬਾਵਾ ਨੇ ਕਬੱਡੀ ਖਿਡਾਰੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਢੀਂਡਸਾ ਦੀਆਂ ਪੰਜਾਬ ਪ੍ਰਤੀ ਸੇਵਾਵਾਂ ਚਿਰਾਂ ਤੱਕ ਯਾਦ ਰਹਿਣਗੀਆਂ-ਆਲੀਵਾਲ ਅਗਲੀ ਖ਼ਬਰ ਸ. ਸ. ਸਕੂਲ ਰਾਮਪੁਰ ਵਿਖੇ ਸੁਰਿੰਦਰ ਰਾਮਪੁਰੀ ਨਾਲ ਰੂਬਰੂ
Ad Position 24